ਮਹਾਰਾਸ਼ਟਰ ਇਮਾਰਤ ਹਾਦਸਾ : ਮ੍ਰਿਤਕਾਂ ਦੀ ਗਿਣਤੀ 39 ਹੋਈ, ਕੱਢੀਆਂ ਗਈਆਂ ਲਾਸ਼ਾਂ ਦੀ ਹਾਲਤ ਬੇਹੱਦ ਖਰਾਬ

Wednesday, Sep 23, 2020 - 10:19 AM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ 'ਚ ਇਕ ਬਹੁ-ਮੰਜ਼ਲੀ ਇਮਾਰਤ ਦੇ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ ਵੱਧ ਕੇ 39 ਹੋ ਗਈ। ਅਧਿਕਾਰਤ ਨੇ ਅੱਜ ਯਾਨੀ ਬੁੱਧਵਾਰ ਨੂੰ ਦੱਸਿਆ ਕਿ ਰਾਸ਼ਟਰੀ ਆਫ਼ਤ ਪ੍ਰਕਿਰਿਆ ਫੋਰਸ (ਐੱਨ.ਡੀ.ਆਰ.ਐੱਫ.) ਅਤੇ ਸਥਾਨਕ ਲੋਕ ਰਾਹਤ ਅਤੇ ਬਚਾਅ ਕੰਮ ਜਾਰੀ ਰੱਖੇ ਹੋਏ ਹਨ। ਅਧਿਕਾਰੀਆਂ ਅਨੁਸਾਰ ਮ੍ਰਿਤਕਾਂ 'ਚੋਂ 2 ਸਾਲ ਤੋਂ 11 ਸਾਲ ਦੀ ਉਮਰ ਦੇ 18 ਬੱਚੇ ਅਤੇ 75 ਸਾਲ ਦੇ ਬਜ਼ੁਰਗ ਸਮੇਤ 10 ਪੁਰਸ਼ ਸ਼ਾਮਲ ਹਨ। ਠਾਣੇ ਜ਼ਿਲ੍ਹੇ 'ਚ ਮੰਗਲਵਾਰ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕੰਮ 'ਚ ਪਰੇਸ਼ਾਨੀਆਂ ਆ ਰਹੀਆਂ ਹਨ।

ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 25 ਲੋਕਾਂ ਨੂੰ ਮਲਬੇ 'ਚੋਂ ਜਿਊਂਦੇ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਭਿਵੰਡੀ ਅਤੇ ਠਾਣੇ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਲਬੇ 'ਚੋਂ ਨਿਕਲੀਆਂ ਲਾਸ਼ਾਂ ਦੀ ਹਾਲਤ ਬੇਹੱਦ ਖਰਾਬ ਸੀ, ਕਿਉਂਕਿ ਉਹ 50 ਘੰਟੇ ਤੋਂ ਵੱਧ ਸਮੇਂ ਤੋਂ ਉਸ 'ਚ ਦਬੀਆਂ ਸਨ। ਅਧਿਕਾਰੀ ਨੇ ਦੱਸਿਆ ਕਿ 43 ਸਾਲ ਪੁਰਾਣੀ 'ਜਿਲਾਨੀ ਬਿਲਡਿੰਗ' ਸੋਮਵਾਰ ਤੜਕੇ 3.40 ਵਜੇ ਢਹਿ ਗਈ ਸੀ। ਇਮਾਰਤ 'ਚ 40 ਫਲੈਟ ਸਨ ਅਤੇ ਕਰੀਬ 150 ਲੋਕ ਇੱਥੇ ਰਹਿੰਦੇ ਸਨ।


DIsha

Content Editor

Related News