ਬਰਡ ਫ਼ਲੂ ਦਾ ਖ਼ੌਫ਼ : ਮਹਾਰਾਸ਼ਟਰ ''ਚ ਮਾਰੇ ਜਾਣਗੇ 2 ਹਜ਼ਾਰ ਤੋਂ ਵੱਧ ਪੰਛੀ

01/16/2021 3:14:12 PM

ਮਰਾਠਵਾੜਾ- ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ 'ਚ ਪਰਭਣੀ ਅਤੇ ਬੀੜ ਜ਼ਿਲ੍ਹਿਆਂ ਦੇ 2 ਪਿੰਡਾਂ 'ਚ ਮਰੀਆਂ ਮੁਰਗੀਆਂ ਦੇ ਨਮੂਨੇ ਦੀ ਜਾਂਚ 'ਚ ਬਰਡ ਫ਼ਲੂ ਦੇ ਇਨਫ਼ੈਕਸ਼ਨ ਦੀ ਪੁਸ਼ਟੀ ਤੋਂ ਬਾਅਦ ਸ਼ਨੀਵਾਰ ਨੂੰ 2 ਹਜ਼ਾਰ ਤੋਂ ਵੱਧ ਪੰਛੀਆਂ ਨੂੰ ਮਾਰਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ ਅਤੇ ਉੱਥੇ ਪੰਛੀਆਂ ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਇਨ੍ਹਾਂ ਇਲਾਕਿਆਂ 'ਚ ਮੁਰਗੀਆਂ ਨੂੰ ਲਿਆਉਣਾ-ਲਿਜਾਉਣਾ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੁਪਤਾ ਅਤੇ ਲੋਖੰਡੀ ਸਾਵਰਗਾਂਵ 'ਚ ਮਰੀਆਂ ਮੁਰਗੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਸੀ। ਸ਼ੁੱਕਰਵਾਰ ਰਾਤ ਆਈ ਰਿਪੋਰਟ 'ਚ ਬਰਡ ਫ਼ਲੂ ਦੀ ਪੁਸ਼ਟੀ ਹੋਈ।'' ਜ਼ਿਲ੍ਹਾ ਅਧਿਕਾਰੀ ਦੀਪਕ ਮੁਗਲੀਕਰ ਨੇ ਕਿਹਾ ਕਿ ਕੁਪਤਾ 'ਚ ਸ਼ਨੀਵਾਰ ਨੂੰ ਪੰਛੀਆਂ ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ ਕਰੀਬ 468 ਪੰਛੀਆਂ ਨੂੰ ਮਾਰਿਆ ਜਾਵੇਗਾ।

ਇਹ ਵੀ ਪੜ੍ਹੋ : ਦਿੱਲੀ-NCR 'ਚ ਠੰਡ ਨਾਲ ਛਾਈ ਸੰਘਣੀ ਧੁੰਦ, ਕਈ ਫਲਾਈਟਾਂ ਹੋਈਆਂ ਰੱਦ

ਪਸ਼ੂ ਪਾਲਣ ਵਿਭਾਗ ਦੇ ਡਾ. ਰਵੀ ਸੁਰੇਵਾਡ ਨੇ ਕਿਹਾ ਕਿ ਲੋਖੰਡੀ ਸਾਵਰਗਾਂਵ 'ਚ ਕਰੀਬ 1600 ਪੰਛੀਆਂ ਨੂੰ ਮਾਰਿਆ ਜਾ ਸਕਦਾ ਹੈ। ਮਹਾਰਾਸ਼ਟਰ 'ਚ ਹੁਣ ਤੱਕ 3,949 ਪੰਛੀਆਂ ਨੂੰ ਮਾਰਿਆ ਜਾ ਚੁੱਕਿਆ ਹੈ। ਇਸ ਬੀਮਾਰੀ ਦੀ ਪੁਸ਼ਟੀ ਦਿੱਲੀ, ਮਹਾਰਾਸ਼ਟਰ, ਉਤਰਾਖੰਡ, ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ 'ਚ ਹੋ ਚੁਕੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News