ਚੋਣਾਂ ਤੋਂ ਪਹਿਲਾਂ ਭਾਸਕਰ ਜਾਧਵ ਸ਼ਿਵਸੈਨਾ ''ਚ ਹੋਏ ਸ਼ਾਮਲ

09/13/2019 6:36:12 PM

ਔਰੰਗਾਬਾਦ—ਮਹਾਰਾਸ਼ਟਰ ਚੋਣਾਂ ਤੋਂ ਪਹਿਲਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇਤਾ ਅਤੇ ਗੁਹਾਗਰ ਤੋਂ ਵਿਧਾਇਕ ਭਾਸਕਰ ਜਾਧਵ ਸ਼ਿਵਸੈਨਾ 'ਚ ਸ਼ਾਮਲ ਹੋ ਗਏ ਹਨ। ਪਾਰਟੀ ਮੁਖੀ ਊਧਵ ਠਾਕੁਰੇ ਦੀ ਮੌਜੂਦਗੀ 'ਚ ਜਾਧਵ ਸ਼ਿਵਸੈਨਾ 'ਚ ਸ਼ਾਮਲ ਹੋਏ। ਦੱਸ ਦੇਈਏ ਕਿ ਭਾਸਕਰ ਜਾਧਵ ਨੇ ਅੱਜ ਔਰੰਗਾਬਾਦ 'ਚ ਵਿਧਾਨ ਸਭਾ ਸਪੀਕਰ ਹਰੀਭਾਊ ਬਾਗੜੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।ਇਸ ਤੋਂ ਬਾਅਦ ਜਾਧਵ ਸ਼ਿਵਸੈਨਾ 'ਚ ਸ਼ਾਮਲ ਹੋ ਗਏ। ਜਾਧਵ ਜਹਾਜ਼ ਰਾਹੀਂ ਰਤਨਾਗਿਰੀ ਤੋਂ ਚਿਕਲ ਥਾਣਾ ਹਵਾਈ ਅੱਡੇ ਪਹੁੰਚੇ, ਜਿਥੇ ਸ਼ਿਵਸੈਨਾ ਦੇ ਸੀਨੀਅਰ ਨੇਤਾਵਾਂ ਅਨਿਲ ਪਰਬ ਅਤੇ ਮਿਲਿੰਦ ਨਾਰਵੇਕਰ ਦੇ ਨਾਲ ਸਾਬਕਾ ਸੰਸਦ ਮੈਂਬਰ ਚੰਦਰ ਕਾਂਤ ਖੈਰੇ, ਵਿਧਾਇਕ ਅੰਬਾ ਦਾਸ ਦਾਨਵੇ ਅਤੇ ਹੋਰ ਅਹੁਦੇਦਾਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।


Iqbalkaur

Content Editor

Related News