ਔਰੰਗਾਬਾਦ 'ਚ ਕੋਰੋਨਾ ਦੇ 35 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 1400 ਦੇ ਕਰੀਬ ਪਹੁੰਚੀ
Thursday, May 28, 2020 - 10:45 AM (IST)
ਔਰੰਗਾਬਾਦ- ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੇ 35 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਦੇ ਨਾਲ ਹੀ ਇਸ ਜ਼ਿਲ੍ਹੇ 'ਚ ਪੀੜਤਾਂ ਦੀ ਕੁੱਲ ਗਿਣਤੀ 1397 ਹੋ ਗਈ ਅਤੇ ਇਸ ਇਨਫੈਕਸ਼ਨ ਨਾਲ ਹੁਣ ਤੱਕ 64 ਲੋਕਾਂ ਦੀ ਮੌਤ ਹੋ ਚੁਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਨਵੇਂ ਮਾਮਲਿਆਂ 'ਚ 21 ਪੁਰਸ਼ ਅਤੇ 14 ਜਨਾਨੀਆਂ ਹਨ। ਜ਼ਿਲ੍ਹੇ 'ਚ ਹੁਣ ਤੱਕ 867 ਲੋਕ ਇਸ ਮਹਾਮਾਰੀ ਤੋਂ ਠੀਕ ਵੀ ਹੋਏ ਹਨ।
ਪੀੜਤਾਂ ਦੀ ਸਭ ਤੋਂ ਵਧ ਹਮਾਲਵਾੜੀ 'ਚ 4, ਐੱਨ-4 'ਚ 3, ਰੋਕਾਡੀਆ ਹਨੂੰਮਾਨ ਕਾਲੋਨੀ, ਜੈਭਵਾਨੀ ਨਗਰ, ਨਰਲੀਬਾਗ, ਰੇਲਵੇ ਸਟੇਸ਼ਨ ਕੰਪਲੈਕਸ, ਸੰਭਾਜੀ ਕਾਲੋਨੀ ਅਤੇ ਐੱਨ-6 'ਚ 2-2 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬੈਜੀਪੁਰਾ, ਮਿਸਰਵਾੜੀ, ਵਾਲੁਜ ਮਹਾਨਗਰ, ਬਜਾਜ ਨਗਰ, ਸੰਜੇ ਨਗਰ, ਸ਼ਾਹਗੰਜ, ਹੁਸੈਨ ਕਾਲੋਨੀ, ਕੈਲਾਸ਼ ਨਗਰ, ਉਸਮਾਨਪੁਰਾ, ਇਟਖੇੜਾ, ਸਿਟੀ ਚੌਕ, ਨਾਥ ਨਗਰ, ਬਾਲਾਜੀ ਨਗਰ, ਸਾਈ ਨਗਰ ਐੱਨ-6, ਕਰੀਮ ਕਾਲੋਨੀ, ਰੋਸ਼ਨ ਗੇਟ, ਅੰਗੂਰੀ ਬਾਗ, ਤਾਨਾਜੀ ਚੌਕ, ਬਾਲਾਜੀ ਨਗਰ, ਐੱਨ-11 ਅਤੇ ਹੁਡਕੋ ਤੋਂ ਇਕ-ਇਕ ਮਾਮਲਾ ਦਰਜ ਕੀਤਾ ਗਿਆ।