ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਸ਼ਿਵ ਸੈਨਾ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ

Saturday, Oct 12, 2019 - 11:14 AM (IST)

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਸ਼ਿਵ ਸੈਨਾ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ

ਮੁੰਬਈ— ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ਿਵ ਸੈਨਾ ਨੇ ਸ਼ਨੀਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ। ਮਹਾਰਾਸ਼ਟਰ 'ਚ ਸ਼ਿਵ ਸੈਨਾ, ਭਾਜਪਾ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ ਪਰ ਮੈਨੀਫੈਸਟੋ ਨੂੰ ਲੈ ਕੇ ਸਹਿਮਤੀ ਨਾ ਬਣ ਪਾਉਣ ਕਾਰਨ ਸ਼ਿਵ ਸੈਨਾ ਨੇ ਵੱਖ ਮੈਨੀਫੈਸਟੋ ਜਾਰੀ ਕਰਨ ਦਾ ਫੈਸਲਾ ਕੀਤਾ। ਸ਼ਨੀਵਾਰ ਨੂੰ ਪਾਰਟੀ ਮੁਖੀ ਊਧਵ ਠਾਕਰੇ, ਉਨ੍ਹਾਂ ਦੇ ਬੇਟੇ ਅਤੇ ਵਰਲੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਆਦਿੱਤਿਯ ਠਾਕਰੇ, ਪਾਰਟੀ ਦੀ ਉਪਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਸੰਯੁਕਤ ਰੂਪ ਨਾਲ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ।

ਸੂਤਰਾਂ ਅਨੁਸਾਰ ਭਾਜਪਾ-ਸ਼ਿਵ ਸੈਨਾ ਦਰਮਿਆਨ ਆਰੇ ਕਾਲੋਨੀ ਅਤੇ ਨਾਣਾਰ ਰਿਫਾਇਨਰੀ ਵਰਗੇ ਮੁੱਦਿਆਂ 'ਤੇ ਸਹਿਮਤੀ ਨਹੀਂ ਬਣ ਸਕੀ ਸੀ। ਉੱਥੇ ਹੀ ਕਿਹਾ ਜਾ ਰਿਹਾ ਸੀ ਕਿ ਸ਼ਿਵ ਸੈਨਾ 10 ਰੁਪਏ 'ਚ ਥਾਲੀ ਅਤੇ ਇਕ ਰੁਪਏ 'ਚ ਚੈਕਅੱਪ ਵਰਗੇ ਲਾਲਚੀ ਵਾਅਦਿਆਂ ਨੂੰ ਵੀ ਆਪਣੇ ਮੈਨੀਫੈਸਟੋ 'ਚ ਸ਼ਾਮਲ ਕਰਨਾ ਚਾਹੁੰਦੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ ਸੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਮਹਾਰਾਸ਼ਟਰ 'ਚ 24 ਸੀਟਾਂ 'ਤੇ ਚੋਣਾਂ ਲੜ ਰਹੀ ਹੈ। 'ਆਪ' ਨੇ ਆਪਣੇ ਐਲਾਨ ਪੱਤਰ 'ਚ ਮਹਾਰਾਸ਼ਟਰ ਨੂੰ ਅਸਫ਼ਲ ਰਾਜ ਦੱਸਦੇ ਹੋਏ ਇੱਥੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿੱਲੀ ਦਾ ਮਾਡਲ ਲਾਗੂ ਕਰਨ ਦਾ ਵਾਅਦਾ ਕੀਤਾ ਹੈ।


author

DIsha

Content Editor

Related News