ਮਹਾਰਾਸ਼ਟਰ: ਕੰਧ ’ਤੇ ਚੜ੍ਹ ਕੇ ਵਿਦਿਆਰਥੀਆਂ ਨੂੰ ਦਿੱਤੀਆਂ ‘ਪਰਚੀਆਂ’

Wednesday, Mar 04, 2020 - 06:39 PM (IST)

ਮਹਾਰਾਸ਼ਟਰ: ਕੰਧ ’ਤੇ ਚੜ੍ਹ ਕੇ ਵਿਦਿਆਰਥੀਆਂ ਨੂੰ ਦਿੱਤੀਆਂ ‘ਪਰਚੀਆਂ’

ਮੁੰਬਈ—ਬੋਰਡ ਦੀਆਂ ਪ੍ਰੀਖਿਆਵਾਂ ਅਤੇ ਨਕਲ ਦਾ 'ਝੋਲੀ-ਦਾਮਨ ਦਾ ਸਾਥ' ਬਣਿਆ ਹੋਇਆ ਹੈ। ਹਾਲਤ ਇਹੋ ਜਿਹੀ ਹੋ ਗਈ ਹੈ ਕਿ ਕਿਸੇ ਵੀ ਸੂਬੇ ਦੀ ਕੋਈ ਵੀ ਸਰਕਾਰ ਸਾਰੀਆਂ ਤਿਆਰੀਆਂ ਦੇ ਬਾਵਜੂਦ ਪ੍ਰੀਖਿਆਵਾਂ ਦੌਰਾਨ ਨਕਲ ’ਤੇ ਰੋਕ ਨਹੀਂ ਲਾ ਸਕੀ। ਦਰਅਸਲ ਮਹਾਰਾਸ਼ਟਰ ’ਚੋਂ ਮਹਾ ਨਕਲ ਦਾ ਇਕ ਅਜਿਹਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੋਕ ਸਕੂਲ ਦੀ ਕੰਧ ਤੇ ਚੜ੍ਹ ਕੇ ਕਮਰੇ ਦੇ ਅੰਦਰ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਪਰਚੀਆਂ ਦੇ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਸੂਬੇ ਦੇ ਯਵਤ ਮਾਲ ਜ਼ਿਲੇ ਦੇ ਇਕ ਸਕੂਲ ’ਚ ਦਸਵੀਂ ਦੀ ਪ੍ਰੀਖਿਆ ਦੇ ਸਮੇਂ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ’ਚ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਕੁਝ ਲੋਕ ਸਕੂਲ ਦੀ ਕੰਧ ’ਤੇ ਚੜ੍ਹ ਕੇ ਹੇਠਾਂ ਛਾਲ ਮਾਰ ਰਹੇ ਹਨ ਅਤੇ ਅੰਦਰ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਪਰਚੀਆਂ ਭੇਜ ਰਹੇ ਹਨ, ਜਿਸ ਢੰਗ ਨਾਲ ਇਥੇ ਮਹਾ ਨਕਲ ਕਰਵਾਈ ਜਾ ਰਹੀ, ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਅਤੇ ਵਿਵਸਥਾ ਦੋਵੇਂ ਹੀ ਸਿੱਖਿਆ ਪ੍ਰਤੀ ਕਿੰਨੇ ਕੁ ਗੰਭੀਰ ਹਨ। ਵੀਡੀਓ ਸਾਹਮਣੇ ਆਉਣ ਪਿੱਛੋਂ ਪ੍ਰੀਖਿਆ ਕੰਟਰੋਲਰ ਏ.ਐੱਸ. ਚੌਧਰੀ ਨੇ ਕਿਹਾ ਕਿ ਅਧੂਰੀ ਬਾਊਂਡਰੀਵਾਲ ਹੋਣ ਕਾਰਣ ਉਕਤ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸਕੂਲ ਦੀ ਚਾਰਦੀਵਾਰੀ ਅਧੂਰੀ ਹੈ, ਇਸ ਲਈ ਅਸੀਂ ਪੁਲਸ ਨੂੰ ਸੁਰੱਖਿਆ ਵਧਾਉਣ ਲਈ ਕਿਹਾ ਹੈ।


author

Iqbalkaur

Content Editor

Related News