ਰਸੋਈ ਗੈਸ ਸਿਲੰਡਰ ਫਟਣ ਨਾਲ ਗਰਭਵਤੀ ਮਹਿਲਾ ਅਤੇ ਉਸ ਦੀ 5 ਸਾਲਾ ਧੀ ਦੀ ਮੌਤ

03/09/2022 4:05:43 PM

ਯਵਤਮਾਲ (ਭਾਸ਼ਾ)– ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ’ਚ ਬੁੱਧਵਾਰ ਨੂੰ ਇਕ ਘਰ ’ਚ ਰਸੋਈ ਗੈਸ ਸਿਲੰਡਰ ਫਟਣ ਨਾਲ ਗਰਭਵਤੀ ਮਹਿਲਾ ਅਤੇ ਉਸ ਦੀ 5 ਸਾਲਾ ਧੀ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ  ਕਿ ਕਾਜਲ ਜਾਇਸਵਾਲ (30) ਅਤੇ ਉਨ੍ਹਾਂ ਦੀ 5 ਸਾਲਾ ਧੀ ਦੀ ਧਮਾਕੇ ’ਚ ਮੌਤ ਹੋ ਗਈ। 

ਹਾਦਸਾ ਜ਼ਿਲ੍ਹੇ ਦੇ ਆਯਾਤਾ ਪਿੰਡ ’ਚ ਸਵੇਰੇ ਕਰੀਬ 7 ਵਜੇ ਹੋਇਆ। ਪੁਲਸ ਮੁਤਾਬਕ ਕਾਜਲ ਦੀ ਸੱਸ ਖਾਣਾ ਬਣਾ ਰਹੀ ਸੀ ਤਾਂ ਗੈਸ ਸਿਲੰਡਰ ਦੀ ਪਾਈਪ ’ਤੇ ਗਰਮ ਤੇਲ ਡਿੱਗਣ ਨਾਲ ਉਹ ਪਿਘਲ ਗਈ ਅਤੇ ਅੱਗ ਲੱਗ ਗਈ। ਜਿਵੇਂ ਹੀ ਅੱਗ ਫੈਲਣ ਲੱਗੀ, ਕਾਜਲ, ਉਸ ਦੀ ਸੱਸ ਅਤੇ ਧੀ ਘਰ ’ਚੋਂ ਬਾਹਰ ਦੌੜੇ ਪਰ ਅਚਾਨਕ ਧੀ ਘਰ ’ਚ ਵਾਪਸ ਜਾਣ ਲੱਗੀ। ਕਾਜਲ ਉਸ ਨੂੰ ਫੜਨ ਗਈ ਤਾਂ ਉਸ ਸਮੇਂ ਸਿਲੰਡਰ ਵਿਚ ਧਮਾਕਾ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਬੁਝਾਇਆ।


Tanu

Content Editor

Related News