ਮਹਾਰਾਸ਼ਟਰ : ਪੁਲਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ, ਹਥਿਆਰ ਬਰਾਮਦ

Monday, Jan 16, 2023 - 02:46 PM (IST)

ਮਹਾਰਾਸ਼ਟਰ : ਪੁਲਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ, ਹਥਿਆਰ ਬਰਾਮਦ

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਨਕਸਲੀਆਂ ਨਾਲ ਮੁਕਾਬਲੇ ਤੋਂ ਬਾਅਦ ਪੁਲਸ ਨੇ 2 ਹਥਿਆਰ ਅਤੇ ਇਕ ਵਾਕੀ-ਟਾਕੀ ਚਾਰਜਰ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗੜ੍ਹਚਿਰੌਲੀ ਦੇ ਪੁਲਸ ਸੁਪਰਡੈਂਟ ਦੇ ਦਫ਼ਤਰ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਦੁਪਹਿਰ ਕਰੀਬ 2 ਵਜੇ ਗੜ੍ਹਚਿਰੌਲੀ ਪੁਲਸ ਦੀ ਇਕ ਵਿਸ਼ੇਸ਼ ਫ਼ੋਰਸ ਵੇਦਾਮਪੱਲੀ ਜੰਗਲ 'ਚ ਨਕਸਲ ਵਿਰੋਧੀ ਮੁਹਿੰਮ 'ਤੇ ਸੀ।

ਬਿਆਨ ਅਨੁਸਾਰ, ਕਰੀਬ 20 ਤੋਂ 25 ਨਕਸਲੀਆਂ ਨੇ ਸੁਰੱਖਿਆ ਕਰਮੀਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨਕਸਲੀਆਂ ਅਤੇ ਪੁਲਸ ਵਿਚਾਲੇ ਭਾਰੀਗੋਲੀਬਾਰੀ ਤੋਂ ਬਾਅਦ ਨਕਸਲੀ ਸੰਘਣੇ ਜੰਗਲ 'ਚ ਦੌੜ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਜੰਗਲਾਤ ਖੇਤਰ 'ਚ ਤਲਾਸ਼ੀ ਦੌਰਾਨ ਪੁਲਸ ਨੇ ਨਕਸਲੀਆਂ ਦਾ ਇਕ ਦੇਸੀ ਹਥਿਆਰ, ਇਕ ਪਿਸਤੌਲ, ਇਕ ਵਾਕੀ-ਟਾਕੀ ਚਾਰਜਰ ਅਤੇ ਹੋਰ ਸਮਾਨ ਬਰਾਮਦ ਕੀਤੇ।


author

DIsha

Content Editor

Related News