ਮਹਾਰਾਸ਼ਟਰ: ਅਜਿਤ ਪਵਾਰ ਦੇ ਕਰੀਬੀ ਦੀ ਸ਼ੁਗਰ ਮਿੱਲ ਨੂੰ ED ਨੇ ਕੀਤਾ ਸੀਜ਼

Thursday, Jul 01, 2021 - 09:05 PM (IST)

ਮਹਾਰਾਸ਼ਟਰ: ਅਜਿਤ ਪਵਾਰ ਦੇ ਕਰੀਬੀ ਦੀ ਸ਼ੁਗਰ ਮਿੱਲ ਨੂੰ ED ਨੇ ਕੀਤਾ ਸੀਜ਼

ਮੁੰਬਈ - ਮਹਾਰਾਸ਼ਟਰ ਸਟੇਟ ਕਾਪਰੇਟਿਵ ਬੈਂਕ ਘੋਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਈ.ਡੀ. ਨੇ 65 ਕਰੋੜ ਰੁਪਏ ਮੁੱਲ ਦੀ ਇੱਕ ਸ਼ੁਗਰ ਮਿੱਲ ਨੂੰ ਸੀਜ਼ ਕੀਤਾ ਹੈ। ਈ.ਡੀ. ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਸਤਾਰਾ ਜ਼ਿਲ੍ਹੇ ਦੇ ਚਿਮਨਗਾਂਵ-ਕੋਰੋਗਾਂਵ ਇਲਾਕੇ ਵਿੱਚ ਸਥਿਤ ਜਾਰੰਦੇਸ਼ਵਰ ਚੀਨੀ ਮਿੱਲ ਨੂੰ ਅਸਥਾਈ ਰੂਪ ਵਲੋਂ ਸੀਜ਼ ਕਰ ਦਿੱਤਾ। ਇਸ ਮਾਮਲੇ ਵਿੱਚ ਜਾਂਚ ਏਜੰਸੀ ਵੱਲੋਂ ਇਹ ਪਹਿਲੀ ਕਾਰਵਾਈ ਹੈ। ਨਿਊਜ਼ ਏਜੰਸੀ ANI ਦੀ ਰਿਪੋਰਟ ਮੁਤਾਬਕ ਇਸ ਕੰਪਨੀ ਦੇ ਤਾਰ ਰਾਜ ਦੇ ਡਿਪਟੀ ਸੀ.ਐੱਮ. ਅਜੀਤ ਪਵਾਰ  ਅਤੇ ਉਨ੍ਹਾਂ ਦੀ ਪਤਨੀ ਨਾਲ ਵੀ ਜੁੜੇ ਹੋ ਸਕਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News