ਮਹਾਰਾਸ਼ਟਰ: ਗੜ੍ਹਚਿਰੌਲੀ ਮੁਕਾਬਲੇ ''ਚ ਸੁਰੱਖਿਆ ਬਲਾਂ 26 ਨਕਸਲੀ ਕੀਤੇ ਢੇਰ, ਤਿੰਨ ਜਵਾਨ ਜਖ਼ਮੀ
Saturday, Nov 13, 2021 - 09:49 PM (IST)
ਗੜ੍ਹਚਿਰੌਲੀ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ 'ਚ ਸ਼ਨੀਵਾਰ ਨੂੰ ਪੁਲਸ ਨਾਲ ਹੋਏ ਮੁਕਾਬਲੇ 'ਚ ਘੱਟੋ-ਘੱਟ 26 ਨਕਸਲੀ ਮਾਰੇ ਗਏ। ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗੜ੍ਹਚਿਰੌਲੀ, ਮਹਾਰਾਸ਼ਟਰ ਦਾ ਪੂਰਬੀ ਜ਼ਿਲ੍ਹਾ, ਮੁੰਬਈ ਤੋਂ 900 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਸਥਿਤ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਅੰਕਿਤ ਗੋਇਲ ਨੇ ਕਿਹਾ, "ਸਾਨੂੰ ਹੁਣ ਤੱਕ ਜੰਗਲ ਵਿੱਚੋਂ 26 ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ ਹਨ।"
ਗੋਇਲ ਨੇ ਦੱਸਿਆ ਕਿ ਵਧੀਕ ਪੁਲਸ ਸੁਪਰਡੈਂਟ ਸੌਮਿਆ ਮੁੰਡੇ ਦੀ ਅਗਵਾਈ 'ਚ ਸੀ-60 ਪੁਲਸ ਕਮਾਂਡੋ ਟੀਮ ਨੇ ਸਵੇਰੇ ਕੋਚੀ ਦੇ ਮਾਰਡਿਨਟੋਲਾ ਜੰਗਲੀ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੂਤਰਾਂ ਅਨੁਸਾਰ ਮਾਰੇ ਗਏ ਨਕਸਲੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਨਕਸਲੀਆਂ ਦਾ ਇੱਕ ਪ੍ਰਮੁੱਖ ਆਗੂ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।