ਅਕਬਰ ਨਹੀਂ, ਮਹਾਰਾਣਾ ਪ੍ਰਤਾਪ ਸਨ ਮਹਾਨ: ਯੋਗੀ

Friday, Jun 15, 2018 - 02:18 PM (IST)

ਅਕਬਰ ਨਹੀਂ, ਮਹਾਰਾਣਾ ਪ੍ਰਤਾਪ ਸਨ ਮਹਾਨ: ਯੋਗੀ

ਲਖਨਊ— ਮੁੱਖ ਮੰਤਰੀ ਯੋਗੀ ਅਦਿਤਿਆਨਥ ਨੇ ਵੀਰਵਾਰ ਨੂੰ ਮਹਾਰਾਣਾ ਪ੍ਰਤਾਪ ਦੀ ਜਯੰਤੀ ਦੇ ਮੌਕੇ 'ਤੇ ਕਿਹਾ ਕਿ ਅਕਬਰ ਮਹਾਨ ਨਹੀਂ ਸਨ, ਮਹਾਨ ਮਹਾਰਾਣਾ ਪ੍ਰਤਾਪ ਸਨ, ਕਿਉਂਕਿ ਉਨ੍ਹਾਂ ਨੇ ਆਪਣੇ ਆਤਮ ਸਨਾਮਾਨ ਨਾਲ ਕਦੀ ਸਮਝੌਤਾ ਨਹੀਂ ਕੀਤਾ। ਲਖਨਊ ਨੇ ਗੋਮਤੀ ਨਗਰ ਸਥਿਤ ਆਈ. ਐੱਮ. ਆਰ. ਟੀ. ਇੰਜੀਨੀਅਰਿੰਗ ਕਾਲਜ 'ਚ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸੀ. ਐੱਮ. ਯੋਗੀ ਨੇ ਕਿਹਾ ਕਿ ਸਾਡਾ ਅਤੀਤ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਮਹਾਰਾਣਾ ਪ੍ਰਤਾਪ ਨੇ ਅਕਬਰ ਦੇ ਸੈਨਿਕਾਂ ਨੂੰ ਦੋ ਟੁਕ ਕਿਹਾ ਸੀ ਕਿ ਵਿਦੇਸ਼ੀ ਅਤੇ ਪਰਦੇਸੀ ਨੂੰ ਅਸੀਂ ਆਪਣਾ ਬਾਦਸ਼ਾਹ ਨਹੀਂ ਮੰਨ ਸਕਦੇ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਸਮਾਜ ਅੱਜ ਵੀ ਆਪਣੇ-ਆਪ ਨੂੰ ਰਾਣਾ ਪ੍ਰਤਾਪ ਦਾ ਵੰਸ਼ ਮੰਨਦੇ ਹਨ।

 

ਦੱਸ ਦੇਈਏ ਕਿ ਸੀ. ਐੱਮ. ਯੋਗੀ ਅਦਿਤਿਆਨਾਥ ਨੇ ਕਿਹਾ ਕਿ ਅਤੀਤ ਹੀ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ ਅਤੇ ਮਹਾਰਾਣਾ ਪ੍ਰਤਾਪ ਦੇ ਜੀਵਨ ਅਤੇ ਬਹਾਦਰੀ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦੇ ਸਾਹਮਣੇ ਅਕਬਰ ਦਾ ਇਕ ਸੰਦੇਸ਼ ਸੀ ਕਿ ਉਸ ਨੂੰ ਆਪਣਾ ਬਾਦਸ਼ਾਹ ਮੰਨ ਲੈਣ। ਇਹ ਸੰਦੇਸ਼ ਲੈ ਕੇ ਜਾਣ ਵਾਲਿਆਂ 'ਚੋਂ ਜੈਪੁਰ ਦੇ ਰਾਜਾ ਮਾਨ ਸਿੰਘ ਵੀ ਸਨ ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਪਰਦੇਸੀ, ਵਿਦੇਸ਼ੀ ਨੂੰ ਮਹਾਰਾਣਾ ਪ੍ਰਤਾਪ ਨੇ ਬਾਦਸ਼ਾਹ ਨਹੀਂ ਮੰਨਿਆ ਸੀ।
ਸੀ. ਐੱਮ. ਯੋਗੀ ਨੇ ਕਿਹਾ ਕਿ ਉਸ ਦੌਰਾਨ ਅਕਬਰ ਨਾਲ ਆਤਮ ਸਨਮਾਨ ਗਹਿਣੇ ਰੱਖਣ ਵਾਲਾ ਰਾਜਾ ਸੀ ਪਰ ਮਹਾਰਾਣਾ ਪ੍ਰਤਾਪ ਸਿੰਘ ਨੇ ਆਤਮ ਸਨਮਾਨ ਨੂੰ ਆਪਣੇ ਛੋਟੇ ਜਿਹੇ ਸੂਬੇ ਨਾਲ ਜਿਊਂਦਾ ਰੱਖਿਆ। ਇਹ ਹੀ ਕਾਰਨ ਹੈ 500 ਸਾਲ ਬਾਅਦ ਵੀ ਲੋਕ ਮਹਾਰਾਣਾ ਪ੍ਰਤਾਪ ਨੂੰ ਯਾਦ ਕਰ ਰਹੇ ਹਨ ਪਰ ਉਨ੍ਹਾਂ ਨੇ ਅਕਬਰ ਦੀ ਸ਼ਰਤ ਮੰਨ ਲਈ ਹੁੰਦੀ ਤਾਂ ਕੀ ਅੱਜ ਮੇਵਾੜ ਨੂੰ ਅਸੀਂ ਆਤਮ ਸਨਮਾਨ ਦਾ ਪ੍ਰਤੀਕ ਮੰਨ ਰਹੇ ਹੁੰਦੇ, ਮਹਾਨ ਅਕਬਰ ਨਹੀਂ, ਮਹਾਨ ਮਹਾਰਾਣਾ ਪ੍ਰਤਾਪ ਸੀ, ਜਿਨ੍ਹਾਂ ਨੇ ਉਸ ਕਾਲ 'ਚ ਵੀ ਆਤਮ ਸਨਮਾਨ ਬਣਾਈ ਰੱਖਿਆ।


Related News