ਅਯੁੱਧਿਆ ਦੇ ਮਹੰਤ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖ਼ਲ
Monday, Sep 09, 2024 - 12:13 PM (IST)
ਲਖਨਊ- ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਕਰਵਾ ਰਹੀ ਸੰਸਥਾ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਗੰਭੀਰ ਹਾਲਤ ਵਿਚ ਲਖਨਊ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੂੰ ICU 'ਚ ਦਾਖ਼ਲ ਕੀਤਾ ਗਿਆ ਹੈ। ਦੱਸ ਦੇਈਏ ਕਿ ਮਹੰਤ ਦਾਸ ਨੂੰ ਐਤਵਾਰ ਸ਼ਾਮ ਨੂੰ ਰਾਜਧਾਨੀ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਹਸਪਤਾਲ ਵਲੋਂ ਸੋਮਵਾਰ ਨੂੰ ਜਾਰੀ ਹੈਲਥ ਬੁਲੇਟਿਨ ਮੁਤਾਬਕ ਮਹੰਤ ਗੋਪਾਲ ਦਾਸ ਨੂੰ 8 ਸਤੰਬਰ ਦੀ ਸ਼ਾਮ ਸਾਢੇ 6 ਵਜੇ ਮੇਦਾਂਤਾ ਹਸਪਤਾਲ 'ਚ ਪਿਸ਼ਾਬ ਦੀ ਸਮੱਸਿਆ ਅਤੇ ਘੱਟ ਆਹਾਰ ਲੈਣ ਦੀ ਸਮੱਸਿਆ ਦੇ ਚੱਲਦੇ ਡਾਕਟਰ ਦਿਲੀਪ ਦੁਬੇ ਦੀ ਨਿਗਰਾਨੀ ਵਿਚ ICU 'ਚ ਦਾਖ਼ਲ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਦਾਸ ਦਾ ਪਿਛਲੇ ਕੁਝ ਦਿਨਾਂ ਤੋਂ ਗਵਾਲੀਅਰ ਵਿਚ ਇਲਾਜ ਕੀਤਾ ਜਾ ਰਿਹਾ ਸੀ ਪਰ ਸਥਿਤੀ ਵਿਚ ਸੁਧਾਰ ਨਾ ਹੋਣ ਦੇ ਚੱਲਦੇ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ।
ਮੇਦਾਤਾਂ ਲਖਨਊ ਦੀ ਮੈਡੀਕਲ ਮਾਹਰਾਂ ਦੀ ਟੀਮ ਉਨ੍ਹਾਂ ਦੇ ਬਿਹਤਰ ਇਲਾਜ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਮਹੰਤ ਗੋਪਾਲ ਦਾਸ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਕਰਵਾ ਰਹੀ ਸੰਸਥਾ ਸ਼੍ਰੀਰਾਮ ਜਨਮਭੂਮੀ ਟਰੱਸਟ ਦੇ ਪ੍ਰਧਾਨ ਹਨ।