18 ਲੋਕਾਂ ਦੀ ਹਾਰਟ ਅਟੈਕ ਨਾਲ ਮੌਤ ! ਇਲਾਕੇ ''ਚ ਪੈ ਗਈਆਂ ਭਾਜੜਾਂ
Tuesday, Jul 01, 2025 - 05:31 PM (IST)

ਬੈਂਗਲੁਰੂ- ਕਰਨਾਟਕ ਦੇ ਹਾਸਨ ਜ਼ਿਲ੍ਹੇ 'ਚ ਇਕ ਮਹੀਨੇ 'ਚ 18 ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੇ ਮਾਮਲਿਆਂ ਨੇ ਭਾਜੜਾਂ ਪਾ ਦਿੱਤੀਆਂ ਹਨ। ਰਾਜ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਵ ਨੇ ਦਿਲ ਦਾ ਦੌਰਾ ਪੈਣ ਦੇ ਵਧਦੇ ਮਾਮਲਿਆਂ ਦੀ ਜਾਂਚ ਲਈ ਮਾਹਿਰਾਂ ਨੂੰ ਇਕ ਅਧਿਐਨ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਸਿਹਤ ਮੰਤਰੀ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਮੈਂ ਪਹਿਲਾਂ ਹੀ ਵਿਭਾਗ ਦੇ ਅਧਿਕਾਰੀਆਂ ਨੂੰ 'ਜੈਦੇਵ ਇੰਸਟੀਚਿਊਟ ਆਫ਼ ਕਾਰਡੀਓਵੈਸਕੁਲਰ ਸਾਇੰਸੇਜ਼ ਐਂਡ ਰਿਸਰਚ' ਦੇ ਡਾਇਰੈਕਟਰ ਦੀ ਅਗਵਾਈ 'ਚ ਦਿਲ ਦਾ ਦੌਰਾ ਪੈਣ ਦੇ ਵਧਦੇ ਮਾਮਲਿਆਂ ਦੀ ਮਾਹਿਰਾਂ ਵਲੋਂ ਜਾਂਚ ਕਰਵਾਉਣ ਅਤੇ ਇਕ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।''
ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ
ਰਾਵ ਅਨੁਸਾਰ ਰਾਜ ਸਰਕਾਰ ਨੇ ਦਿਲ ਦੇ ਦੌਰੇ ਦੇ ਮਾਮਲਿਆਂ ਨੂੰ ਰੋਕਣ ਲਈ 'ਪੁਨੀਤ ਰਾਜ ਕੁਮਾਰ ਹਿਰਦੇ ਜੋਤੀ' ਯੋਜਨਾ ਸ਼ੁਰੂ ਕੀਤੀ ਹੈ ਪਰ ਹਾਲ 'ਚ ਨੌਜਵਾਨਾਂ 'ਚ ਦਿਲ ਦਾ ਦੌਰਾ ਪੈਣ ਦੇ ਵਧਦੇ ਮਾਮਲਿਆਂ 'ਤੇ ਡੂੰਘਾਈ ਨਾਲ ਸੋਗ ਕਰਨ ਦੀ ਲੋੜ ਹੈ। ਹਾਲਾਂਕਿ ਬਦਲਦੀ ਜੀਵਨਸ਼ੈਲੀ, ਖਾਣ-ਪੀਣ ਅਤੇ ਗੈਰ-ਸੰਚਾਰੀ ਬੀਮਾਰੀਆਂ ਨੂੰ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਹਾਸਨ 'ਚ ਸਾਹਮਣੇ ਆਏ ਮਾਮਲਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8