ਉਜੈਨ ਦੇ ਮਹਾਕਾਲ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਧਾਈ ਗਈ ਸੁਰੱਖਿਆ
Tuesday, Oct 29, 2024 - 03:09 AM (IST)

ਮੱਧ ਪ੍ਰਦੇਸ਼ — 1 ਅਕਤੂਬਰ ਨੂੰ ਉਜੈਨ ਦੇ ਮਹਾਕਾਲ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਆਪਣੇ ਆਪ ਨੂੰ ਜੈਸ਼-ਏ-ਮੁਹੰਮਦ ਦਾ ਏਰੀਆ ਕਮਾਂਡਰ ਦੱਸ ਰਹੇ ਇੱਕ ਅਣਪਛਾਤੇ ਵਿਅਕਤੀ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਰੇਲਵੇ ਸਟੇਸ਼ਨ ਸੁਪਰਡੈਂਟ ਨੂੰ ਪੱਤਰ ਰਾਹੀਂ ਦਿੱਤੀ ਹੈ। ਇਸ ਵਿਚ ਰਾਜਸਥਾਨ ਦੇ ਉਜੈਨ ਰੇਲਵੇ ਸਟੇਸ਼ਨ, ਹਨੂੰਮਾਨਗੜ੍ਹ ਜੰਕਸ਼ਨ, ਸ਼੍ਰੀਗੰਗਾਨਗਰ, ਬੀਕਾਨੇਰ, ਜੋਧਪੁਰ, ਕੋਟਾ, ਬੂੰਦੀ, ਉਦੈਪੁਰ, ਜੈਪੁਰ ਰੇਲਵੇ ਸਟੇਸ਼ਨਾਂ ਸਮੇਤ ਰਾਜਸਥਾਨ ਦੇ ਕੁਝ ਧਾਰਮਿਕ ਸਥਾਨਾਂ ਨੂੰ 30 ਅਕਤੂਬਰ ਅਤੇ 2 ਨਵੰਬਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਕੀ ਲਿਖਿਆ ਹੈ ਧਮਕੀ ਭਰੇ ਪੱਤਰ 'ਚ?
ਰਾਜਸਥਾਨ ਦੇ ਹਨੂੰਮਾਨਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨਗੇਂਦਰ ਸਿੰਘ ਨੂੰ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਰਾਜਸਥਾਨ ਦੇ ਕਈ ਸ਼ਹਿਰਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਮੰਗਲਵਾਰ 1 ਅਕਤੂਬਰ ਨੂੰ ਮਿਲਿਆ ਇਹ ਪੱਤਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਜੰਮੂ-ਕਸ਼ਮੀਰ ਦੇ ਏਰੀਆ ਕਮਾਂਡਰ ਸਲੀਮ ਅੰਸਾਰੀ ਦੇ ਨਾਂ 'ਤੇ ਭੇਜਿਆ ਗਿਆ ਹੈ। ਜਿਸ ਵਿੱਚ ਲਿਖਿਆ ਹੈ, “ਹੇ ਖੁਦਾ, ਮੈਨੂੰ ਮਾਫ਼ ਕਰਨਾ, ਅਸੀਂ ਜੰਮੂ-ਕਸ਼ਮੀਰ ਵਿੱਚ ਮਾਰੇ ਗਏ ਆਪਣੇ ਜੇਹਾਦੀ ਦੀ ਮੌਤ ਦਾ ਬਦਲਾ ਲਵਾਂਗੇ। ਅਸੀਂ 30 ਅਕਤੂਬਰ ਨੂੰ ਜੈਪੁਰ, ਜੋਧਪੁਰ, ਬੀਕਾਨੇਰ, ਅਲਵਰ, ਗੰਗਾਨਗਰ, ਹਨੂੰਮਾਨਗੜ੍ਹ, ਬੂੰਦੀ, ਉਦੈਪੁਰ ਸ਼ਹਿਰ, ਜੈਪੁਰ ਡਿਵੀਜ਼ਨ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦੇਵਾਂਗੇ। ਅਸੀਂ 2 ਨਵੰਬਰ ਨੂੰ ਮਹਾਕਾਲ ਉਜੈਨ ਸ਼ਿਵ ਮੰਦਰ ਅਤੇ ਕਈ ਧਾਰਮਿਕ ਸਥਾਨਾਂ, ਹਵਾਈ ਅੱਡੇ, ਜੈਪੁਰ ਦੇ ਫੌਜੀ ਕੈਂਪ 'ਤੇ ਬੰਬ ਸੁੱਟਾਂਗੇ। ਅਸੀਂ ਰਾਜਸਥਾਨ, ਮੱਧ ਪ੍ਰਦੇਸ਼ ਨੂੰ ਖੂਨ ਨਾਲ ਰੰਗਾਂਗੇ, ਖੁਦਾ ਹਾਫਿਜ਼, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਏਰੀਆ ਕਮਾਂਡਰ ਮੁਹੰਮਦ ਸਲੀਮ ਅੰਸਾਰੀ, ਜੰਮੂ-ਕਸ਼ਮੀਰ, ਪਾਕਿਸਤਾਨ ਜ਼ਿੰਦਾਬਾਦ।