‘ਮਹਾਦੇਵ’ ਸੱਟਾ ਐਪ ਮਾਮਲਾ: ਅਨਿਲ ਅਗਰਵਾਲ ਅਤੇ ਵਿਸ਼ਾਲ ਆਹੂਜਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

Thursday, Nov 19, 2026 - 07:49 PM (IST)

‘ਮਹਾਦੇਵ’ ਸੱਟਾ ਐਪ ਮਾਮਲਾ: ਅਨਿਲ ਅਗਰਵਾਲ ਅਤੇ ਵਿਸ਼ਾਲ ਆਹੂਜਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

ਰਾਏਪੁਰ, (ਏਜੰਸੀ)-ਛੱਤੀਸਗੜ੍ਹ ਦੇ ਮਸ਼ਹੂਰ ਮਹਾਦੇਵ ਆਨਲਾਈਨ ਸੱਟਾ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਕਾਰਵਾਈ ਤਹਿਤ ਰਾਏਪੁਰ ਦੀ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਅਦਾਲਤ ਨੇ ਫਰਾਰ ਅਨਿਲ ਅਗਰਵਾਲ ਅਤੇ ਵਿਸ਼ਾਲ ਆਹੂਜਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਈ. ਡੀ. ਨੇ ਅੱਜ ਇਹ ਜਾਣਕਾਰੀ ਦਿੱਤੀ।

ਈ. ਡੀ. ਦੀ ਜਾਂਚ ’ਚ ਮਹਾਦੇਵ ਸੱਟਾ ਐਪ ਦੇ ਸੰਚਾਲਨ ਨਾਲ ਜੁੜੇ ਲੋਕਾਂ ਦੀਆਂ ਹਵਾਈ ਯਾਤਰਾਵਾਂ ਅਤੇ ਟਿਕਟਾਂ ਦੀ ਬੁਕਿੰਗ ਲਈ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਸਤੰਬਰ 2023 ’ਚ ਧੀਰਜ ਅਤੇ ਵਿਸ਼ਾਲ ਆਹੂਜਾ ਭੋਪਾਲ ਸਥਿਤ ਰੈਪਿਡ ਟ੍ਰੈਵਲਜ਼ ਕੰਪਨੀ ਦਾ ਸੰਚਾਲਨ ਕਰਦੇ ਸਨ। ਇਸ ਕੰਪਨੀ ਰਾਹੀਂ ਮਹਾਦੇਵ ਐਪ ਦੇ ਪ੍ਰਮੋਟਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਾਰੋਬਾਰੀ ਸਹਿਯੋਗੀਆਂ ਲਈ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਬੁੱਕ ਕੀਤੀਆਂ ਜਾਂਦੀਆਂ ਸਨ। ਜਾਂਚ ਏਜੰਸੀ ਅਨੁਸਾਰ ਸੱਟੇਬਾਜ਼ੀ ਤੋਂ ਹਾਸਲ ਗੈਰ-ਕਾਨੂੰਨੀ ਰਕਮ ਦੀ ਵਰਤੋਂ ਇਨ੍ਹਾਂ ਹਵਾਈ ਟਿਕਟਾਂ ਦੇ ਭੁਗਤਾਨ ਲਈ ਕੀਤੀ ਜਾਂਦੀ ਸੀ। ਈ. ਡੀ. ਨੇ ਇਸ ਸਬੰਧ ’ਚ ਟਿਕਟ ਬੁਕਿੰਗ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਤੱਥਾਂ ਦੀ ਜਾਂਚ ਕੀਤੀ ਸੀ।


author

Shubam Kumar

Content Editor

Related News