ਮੱਧ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, 5 ਮਜ਼ਦੂਰਾਂ ਦੀ ਮੌਤ, 7 ਜ਼ਖਮੀ
Saturday, Sep 26, 2020 - 12:00 PM (IST)
ਉਜੈਨ- ਮੱਧ ਪ੍ਰਦੇਸ਼ 'ਚ ਉਜੈਨ ਤੋਂ 10 ਕਿਲੋਮੀਟਰ ਦੂਰ ਉਜੈਨ-ਦੇਵਾਸ ਮਾਰਗ 'ਤੇ ਦਤਾਨਾ ਪਿੰਡ ਕੋਲ ਸ਼ਨੀਵਾਰ ਤੜਕੇ ਇਕ ਟਰੱਕ ਅਤੇ ਜੀਪ ਦੀ ਟੱਕਰ 'ਚ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਮਜ਼ਦੂਰ ਜ਼ਖਮੀ ਹੋ ਗਏ।
ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਰੂਪੇਸ਼ ਦਿਵੇਦੀ ਨੇ ਦੱਸਿਆ ਕਿ ਨਰਵਰ ਪੁਲਸ ਥਾਣਾ ਖੇਤਰ 'ਚ ਸ਼ਨੀਵਾਰ ਸਵੇਰੇ ਹੋਏ ਇਸ ਹਾਦਸੇ 'ਚ ਜੀਪ 'ਚ ਸਵਾਰ ਹੋ ਕੇ ਕਟਨੀ ਤੋਂ ਨੀਮਚ ਮਜ਼ਦੂਰੀ ਕਰਨ ਲਈ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਏ.ਐੱਸ.ਪੀ. ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਪੁਲਸ ਪੂਰੀ ਜਾਂਚ ਕਰ ਰਹੀ ਹੈ।