ਚਮਤਕਾਰ! ਚਿਖ਼ਾ ’ਤੇ ਜ਼ਿੰਦਾ ਹੋ ਗਿਆ ਕੋਰੋਨਾ ਮਰੀਜ਼, ਪਰਿਵਾਰ ਲੈ ਗਿਆ ਹਸਪਤਾਲ ਤੇ ਫਿਰ...(ਵੀਡੀਓ)

Sunday, May 16, 2021 - 01:46 PM (IST)

ਚਮਤਕਾਰ! ਚਿਖ਼ਾ ’ਤੇ ਜ਼ਿੰਦਾ ਹੋ ਗਿਆ ਕੋਰੋਨਾ ਮਰੀਜ਼, ਪਰਿਵਾਰ ਲੈ ਗਿਆ ਹਸਪਤਾਲ ਤੇ ਫਿਰ...(ਵੀਡੀਓ)

ਅਸ਼ੋਕਨਗਰ— ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲ੍ਹੇ ਵਿਚ ਸ਼ਮਸ਼ਾਨਘਾਟ ’ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਚਿਖ਼ਾ ’ਤੇ ਪਿਆ ਕੋਰੋਨਾ ਮਰੀਜ਼ ਜ਼ਿੰਦਾ ਹੋ ਗਿਆ। ਦਰਅਸਲ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਆਏ ਲੋਕਾਂ ਦਾ ਦਾਅਵਾ ਹੈ ਕਿ ਚਿਖ਼ਾ ਦੇ ਲੇਟਦੇ ਹੀ ਇਹ ਸ਼ਖ਼ਸ ਜ਼ਿੰਦਾ ਹੋ ਗਿਆ ਅਤੇ ਉਸ ਨੇ ਆਪਣੇ ਮੂੁੰਹ ’ਚੋਂ ‘ਓਮ’ ਸ਼ਬਦ ਬੋਲਿਆ ਬਸ ਫਿਰ ਕੀ ਸੀ ਇਕ ਲਾਸ਼ ਦੇ ਇਸ ਤਰ੍ਹਾਂ ਜ਼ਿੰਦਾ ਹੋਣ ’ਤੇ ਉਸ ਦੇ ਪਰਿਵਾਰ ਵਾਲੇ ਵੀ ਹੈਰਾਨ ਰਹਿ ਗਏ। ਇਹ ਵੇਖਦੇ ਹੀ ਤੁਰੰਤ ਪਹਿਲਾਂ ਤਾਂ ਮੌਕੇ ’ਤੇ ਡਾਕਟਰ ਨੂੰ ਬੁਲਾਇਆ ਗਿਆ ਅਤੇ ਫਿਰ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। 

ਇਹ ਵੀ ਪੜ੍ਹੋ– ਭਾਰਤ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ; 3.11 ਲੱਖ ਨਵੇਂ ਮਾਮਲੇ, 24 ਘੰਟਿਆਂ ’ਚ 4077 ਮੌਤਾਂ

ਹਸਪਤਾਲ ਜਾ ਕੇ ਡਾਕਟਰ ਨੇ ਜਦੋਂ ਜਾਂਚ ਕੀਤੀ ਤਾਂ ਉਸ ਨੂੰ ਫਿਰ ਤੋਂ ਮਿ੍ਰਤਕ ਐਲਾਨ ਕਰ ਦਿੱਤਾ। ਓਧਰ ਡਾਕਟਰ ਇਸ ਤਰ੍ਹਾਂ ਮਰੇ ਹੋਏ ਸ਼ਖਸ ਦੇ ਜ਼ਿੰਦਾ ਹੋਣ ਅਤੇ ਫਿਰ ਤੋਂ ਮਰਨ ਦੇ ਪਿੱਛੇ ਵੱਖ-ਵੱਖ ਤਰਕ ਦੇ ਰਹੇ ਹਨ। ਡਾਕਟਰ ਮੁਤਾਬਕ ਫ਼ੇਫੜਿਆਂ ਵਿਚ ਕੁਝ ਆਕਸੀਜਨ ਰਹਿ ਜਾਣ ਕਾਰਨ ਇਹ ਹਾਦਸਾ ਹੋਇਆ ਸੀ। ਪਤਾ ਨਹੀਂ, ਪਹਿਲਾਂ ਗਲਤੀ ਨਾਲ ਉਸ ਨੂੰ ਮਰਿਆ ਹੋਇਆ ਐਲਾਨ ਕਰ ਦਿੱਤਾ ਜਾਂ ਵਾਕਈ ਇਸ ਸ਼ਖਸ ਦਾ ਚਿਖ਼ਾ ’ਤੇ ਪਹੁੰਚ ਕੇ ਜ਼ਿੰਦਾ ਹੋ ਜਾਣਾ ਅਤੇ ਫਿਰ ਮਰ ਜਾਣਾ ਇਕ ਚਮਤਕਾਰ ਹੈ। 

ਇਹ ਵੀ ਪੜ੍ਹੋ– ਰੂਸੀ ਵੈਕਸੀਨ ‘ਸਪੂਤਨਿਕ-ਵੀ’ ਦੀ ਦੂਜੀ ਖੇਪ ਪਹੁੰਚੀ ਭਾਰਤ, ਨਵੇਂ ਸਟ੍ਰੇਨ ਖ਼ਿਲਾਫ਼ ਹੋਵੇਗੀ ਕਾਰਗਰ

ਖ਼ੈਰ ਅਖ਼ੀਰ ’ਚ ਇਸ ਸ਼ਖਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਇਸ ਸਾਰਿਆਂ ਤੋਂ ਇਲਾਵਾ ਜੋ ਪੂਰੀ ਪ੍ਰਕਿਰਿਆ ’ਚ ਕੋਵਿਡ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਉਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਦੌਰਾਨ ਨਾ ਤਾਂ ਕਿਸੇ ਨੇ ਕੋਵਿਡ ਪਾਜ਼ੇਟਿਵ ਲਾਸ਼ ਤੋਂ ਦੂਰੀ ਬਣਾਈ ਅਤੇ ਨਾ ਹੀ ਉਸ ਦੇ ਅੰਤਿਮ ਸੰਸਕਾਰ ਵਿਚ ਕਿਸੇ ਤਰ੍ਹਾਂ ਦੇ ਪ੍ਰੋਟੋਕਾਲ ਦਾ ਪਾਲਣ ਕੀਤਾ।

ਇਹ ਵੀ ਪੜ੍ਹੋ– ‘ਵਿਸਰਜਨ’ ਦੀ ਉਡੀਕ ’ਚ ਅਸਥੀਆਂ, ਕੁਝ ਆਪਣੇ ਰੱਖ ਕੇ ਭੁੱਲੇ ਤਾਂ ਕਈਆਂ ਨੂੰ ਹੈ ਕੋਰੋਨਾ ਦਾ ਡਰ


author

Tanu

Content Editor

Related News