ਮੱਧ ਪ੍ਰਦੇਸ਼ : ਦੋ ਸੀਟਾਂ 'ਤੇ ਬੀਜੇਪੀ ਦਾ ਕਬਜ਼ਾ, ਕਾਂਗਰਸ ਤੋਂ ਜਿੱਤੇ ਦਿਗਵਿਜੇ ਸਿੰਘ

Friday, Jun 19, 2020 - 07:10 PM (IST)

ਮੱਧ ਪ੍ਰਦੇਸ਼ : ਦੋ ਸੀਟਾਂ 'ਤੇ ਬੀਜੇਪੀ ਦਾ ਕਬਜ਼ਾ, ਕਾਂਗਰਸ ਤੋਂ ਜਿੱਤੇ ਦਿਗਵਿਜੇ ਸਿੰਘ

ਭੋਪਾਲ - ਮੱਧ ਪ੍ਰਦੇਸ਼ 'ਚ ਹੋਈਆਂ ਰਾਜ ਸਭਾ ਚੋਣਾਂ ਦਾ ਨਤੀਜਾ ਆ ਚੁੱਕਾ ਹੈ। ਮੱਧ ਪ੍ਰਦੇਸ਼ 'ਚ ਇੱਕ ਸੀਟ 'ਤੇ ਕਾਂਗਰਸ ਨੂੰ ਜਿੱਤ ਮਿਲੀ ਹੈ ਤਾਂ ਉਥੇ ਹੀ ਬੀਜੇਪੀ ਦੇ ਖਾਤੇ 'ਚ ਦੋ ਸੀਟਾਂ ਗਈਆਂ ਹਨ। ਮੱਧ ਪ੍ਰਦੇਸ਼ 'ਚ ਰਾਜ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੇ ਦੋ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 'ਚ ਕਾਂਗਰਸ ਤੋਂ ਬੀਜੇਪੀ 'ਚ ਸ਼ਾਮਿਲ ਹੋਏ ਜਯੋਤੀਰਾਦਿਤਿਆ ਸਿੰਧਿਆ ਨੂੰ ਵੀ ਰਾਜ ਸਭਾ ਚੋਣ 'ਚ ਜਿੱਤ ਮਿਲੀ ਹੈ। ਇਸ ਤੋਂ ਇਲਾਵਾ ਬੀਜੇਪੀ ਤੋਂ ਸੁਮੇਰ ਸਿੰਘ ਸੋਲੰਕੀ ਨੂੰ ਵੀ ਚੋਣ 'ਚ ਜਿੱਤ ਮਿਲੀ ਹੈ।

ਉਥੇ ਹੀ ਕਾਂਗਰਸ ਦੇ ਖਾਤੇ 'ਚ ਮੱਧ ਪ੍ਰਦੇਸ਼ ਤੋਂ ਇੱਕ ਰਾਜ ਸਭਾ ਸੀਟ ਗਈ ਹੈ। ਕਾਂਗਰਸ ਵਲੋਂ ਦਿਗਵਿਜੇ ਸਿੰਘ ਨੇ ਰਾਜ ਸਭਾ ਚੋਣ 'ਚ ਜਿੱਤ ਦਰਜ ਕੀਤੀ ਹੈ। ਮੱਧ ਪ੍ਰਦੇਸ਼ 'ਚ ਤਿੰਨ ਰਾਜ ਸਭਾ ਸੀਟਾਂ ਲਈ ਵੋਟਾਂ ਪਈਆਂ। ਇੱਥੇ ਕੁਲ ਚਾਰ ਉਮੀਦਵਾਰ ਮੈਦਾਨ 'ਚ ਸਨ। ਬੀਜੇਪੀ ਅਤੇ ਕਾਂਗਰਸ ਨੇ ਦੋ-ਦੋ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ।

ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਮੱਧ ਪ੍ਰਦੇਸ਼ 'ਚ ਬੀਜੇਪੀ ਨੇ ਜਯੋਤੀਰਾਦਿਤਿਆ ਸਿੰਧਿਆ ਅਤੇ ਸੁਮੇਰ ਸਿੰਘ ਸੋਲੰਕੀ ਨੂੰ ਉਮੀਦਵਾਰ ਬਣਾਇਆ ਸੀ। ਦੋਵਾਂ ਨੇ ਹੀ ਇਸ ਚੋਣ 'ਚ ਜਿੱਤ ਹਾਸਲ ਕੀਤੀ ਹੈ। ਉਥੇ ਹੀ ਕਾਂਗਰਸ ਵਲੋਂ ਦਿਗਵਿਜੇ ਸਿੰਘ ਅਤੇ ਫੂਲ ਸਿੰਘ ਬਰਿਆ ਰਾਜ ਸਭਾ ਉਮੀਦਵਾਰ ਸਨ। ਹਾਲਾਂਕਿ ਇਸ 'ਚ ਸਿਰਫ ਦਿਗਵਿਜੇ ਸਿੰਘ ਹੀ ਜਿੱਤ ਹਾਸਲ ਕਰ ਸਕੇ।


author

Inder Prajapati

Content Editor

Related News