ਮੱਧ ਪ੍ਰਦੇਸ਼ : ਏਡਜ਼ ਪੀੜਤ ਔਰਤ ਦੀ ਕੋਰੋਨਾ ਨਾਲ ਮੌਤ

Friday, Jul 29, 2022 - 02:37 PM (IST)

ਮੱਧ ਪ੍ਰਦੇਸ਼ : ਏਡਜ਼ ਪੀੜਤ ਔਰਤ ਦੀ ਕੋਰੋਨਾ ਨਾਲ ਮੌਤ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੋਰੋਨਾ ਵਾਇਰਸ ਸੰਕਰਮਣ ਤੋਂ ਬਾਅਦ 35 ਸਾਲਾ ਔਰਤ ਦੀ ਇਕ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਹ ਔਰਤ ਏਡਜ਼ ਤੋਂ ਪਹਿਲਾਂ ਹੀ ਜੂਝ ਰਹੀ ਸੀ। ਹਸਪਤਾਲ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਐੱਚ.ਆਈ.ਵੀ. ਪੀੜਤ ਔਰਤ ਨੂੰ ਦੋਵੇਂ ਫੇਫੜਿਆਂ 'ਚ ਨਿਮੋਨੀਆ ਅਤੇ ਸਾਹ ਲੈਣ 'ਚ ਗੰਭੀਰ ਸਮੱਸਿਆ ਕਾਰਨ ਸਰਕਾਰੀ ਮਨੋਰਮਾ ਰਾਜੇ ਟੀਬੀ (ਐੱਮ.ਆਰ.ਟੀ.ਬੀ.) ਹਸਪਤਾਲ 'ਚ 16 ਜੁਲਾਈ ਨੂੰ ਦਾਖ਼ਲ ਕੀਤਾ ਗਿਆ ਸੀ ਅਤੇ ਉਸ ਨੇ ਇਲਾਜ ਦੌਰਾਨ 27 ਜੁਲਾਈ ਨੂੰ ਆਖ਼ਰੀ ਸਾਹ ਲਿਆ।

ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਜਾਂਚ ਦੌਰਾਨ ਔਰਤ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ, ਹਾਲਾਂਕਿ ਉਸ ਨੇ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਰੱਖੀਆਂ ਸਨ। ਸਿਹਤ ਵਿਭਾਗ ਨੇ ਇਸ ਔਰਤ ਦੀ ਮੌਤ ਦੇ ਅੰਕੜੇ 28 ਜੁਲਾਈ (ਵੀਰਵਾਰ) ਰਾਤ ਜਾਰੀ ਨਿਯਮਿਤ ਕੋਰੋਨਾ ਬੁਲੇਟਿਨ 'ਚ ਸ਼ਾਮਲ ਕੀਤੀ। ਇਸ ਦੇ ਨਾਲ ਹੀ, ਇੰਦੌਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਸੰਕਰਮਣ ਤੋਂ ਬਾਅਦ ਦਮ ਤੋੜਨ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 1,466 ਪਹੁੰਚ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸੂਬੇ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹੇ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ 121 ਨਵੇਂ ਮਰੀਜ਼ ਮਿਲੇ ਹਨ। ਜ਼ਿਲ੍ਹੇ 'ਚ 24 ਮਾਰਚ 2020 ਤੋਂ ਲੈ ਕੇ ਹੁਣ ਤੱਕ ਮਹਾਮਾਰੀ ਦੇ ਕੁੱਲ 2,10,983 ਮਰੀਜ਼ ਮਿਲ ਚੁਕੇ ਹਨ। 


author

DIsha

Content Editor

Related News