ਪੁਲ ਤੋਂ ਹੇਠਾਂ ਡਿੱਗੀ ਮੋਟਰਸਾਈਕਲ, ਚਾਰ ਨੌਜਵਾਨਾਂ ਦੀ ਮੌਤ
Sunday, Mar 22, 2026 - 11:41 AM (IST)
ਮੰਡਲਾ- ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਖ਼ਸਤਾਹਾਲ ਪੁਲ ਤੋਂ ਹੇਠਾਂ ਜਾ ਡਿੱਗਾ, ਜਿਸ ਕਾਰਨ ਮੋਟਰਸਾਈਕਲ ਸਵਾਰ 4 ਨੌਜਵਨਾਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਲਗਭਗ 8 ਵਜੇ ਦੇ ਕਰੀਬ ਜ਼ਿਲ੍ਹੇ ਦੇ ਬੀਜਾਡਾਂਡੀ ਥਾਣਾ ਖੇਤਰ ਦੇ ਭੈਂਸਵਾਹੀ ਪਿੰਡ ਕੋਲ ਹੋਈ, ਜਦੋਂ ਇਕ ਹੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਚਾਰ ਨੌਜਵਾਨ ਪੌੜੀ ਪਿੰਡ ਤੋਂ ਭੈਸਵਾਹੀ ਪਿੰਡ ਵੱਲ ਜਾ ਰਹੇ ਸਨ।
ਥਾਣਾ ਇੰਚਾਰਜ ਅਨੀਤਾ ਕੁਡਾਪੇ ਨੇ ਦੱਸਿਆ ਕਿ ਪੁਲ ਤੋਂ ਲੰਘਣ ਦੌਰਾਨ ਸੜਕ ਦੇ ਟੋਏ ਕਾਰਨ ਮੋਟਰਸਾਈਕਲ ਹੇਠਾਂ ਡਿੱਗ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਚਾਰ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ। ਕੁਡਾਪੇ ਨੇ ਦੱਸਿਆ ਕਿ ਨੌਜਵਾਨਾਂ ਦੀ ਪਛਾਣ ਰਾਮਤਿਲਾ ਵਾਸੀ ਪ੍ਰਮੋਦ ਕੁਮਾਰ ਨਰੇਤੀ (24), ਬਸਤਰੀ ਵਾਸੀ ਸੰਤਲਾਲ ਉਈਕੇ (23) ਅਤੇ ਕੁਟਰਈ ਵਾਸੀ ਸ਼ਿਵਮ ਯਾਦਵ (25) ਅਤੇ ਗੰਗਾਰਾਮ (24) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
