ਮਾਂ ਵੈਸ਼ਨੋ ਦੇਵੀ ਦੇ ਭਵਨ 'ਤੇ ਹੋਈ ਸ਼ਾਨਦਾਰ ਸਜਾਵਟ ਦਾ ਹੋਵੇਗਾ ਟੈਲੀਕਾਸਟ
Saturday, Apr 17, 2021 - 01:34 PM (IST)
ਜੰਮੂ- ਚੇਤ ਨਵਰਾਤਰਿਆਂ 'ਚ ਮਾਂ ਵੈਸ਼ਨੋ ਦੇਵੀ ਦੇ ਭਵਨ 'ਤੇ ਹੋਈ ਸ਼ਾਨਦਾਰ ਸਜਾਵਟ ਦੇ ਨਾਲ ਹੀ ਰੰਗ-ਬਿਰੰਗੀਆਂ ਲਾਈਟਾਂ ਦੇ ਅਲੌਕਿਕ ਦ੍ਰਿਸ਼ ਦਾ ਦੀਦਾਰ ਹੁਣ ਵਿਸ਼ਵ ਭਰ 'ਚ ਬੈਠੇ ਮਾਤਾ ਰਾਣੀ ਦੇ ਭਗਤ ਕਰ ਸਕਣਗੇ। ਇਸ ਨੂੰ ਲੈ ਕੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਸ਼ਰਾਈਨ ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੀ 17, 18 ਅਤੇ 19 ਅਪ੍ਰੈਲ ਨੂੰ ਮਾਂ ਵੈਸ਼ਨੋ ਦੇਵੀ ਮੰਦਰ ਦੀ ਸਜਾਵਟ ਦਾ ਟੈਲੀਕਾਸਟ ਕੀਤਾ ਜਾਵੇਗਾ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀ.ਈ.ਓ. ਰਮੇਸ਼ ਕੁਮਾਰ ਨੇ ਦੱਸਿਆ ਕਿ ਐੱਮ.ਐੱਚ-1 ਸ਼ਰਧਾ ਚੈਨਲ 'ਤੇ ਆਉਣ ਵਾਲੇ ਇਨ੍ਹਾਂ 3 ਦਿਨਾਂ ਲਈ ਸ਼ਾਮ 5.30 ਵਜੇ ਮਾਂ ਵੈਸ਼ਨੋ ਦੇਵੀ ਦੇ ਭਵਨ ਵੇਹੜੇ 'ਤੇ ਹੋਈ ਸ਼ਾਨਦਾਰ ਸਜਾਵਟ ਦਾ ਟੈਲੀਕਾਸਟ ਕੀਤਾ ਜਾਵੇਗਾ। ਉੱਥੇ ਹੀ ਐੱਮ.ਐੱਚ. ਪ੍ਰਾਈਮ ਚੈਨਲ 'ਤੇ ਇਨ੍ਹਾਂ 3 ਦਿਨਾਂ 'ਚ ਸ਼ਾਮ 5 ਵਜੇ ਸ਼ਾਮ ਨੂੰ ਹੀ 6.30 ਵਜੇ ਟੈਲੀਕਾਸਟ ਕੀਤਾ ਜਾਵੇਗਾ ਤਾਂ ਕਿ ਪਵਿੱਤਰ ਚੇਤ ਨਵਰਾਤਰੀ 'ਚ ਮਾਂ ਵੈਸ਼ਨੋ ਦੇਵੀ ਦੇ ਭਵਨ 'ਤੇ ਕੀਤੀ ਗਈ ਸ਼ਾਨਦਾਰ ਸਜਾਵਟ ਦੇ ਨਾਲ ਹੀ ਰੰਗ ਬਿਰੰਗੀਆਂ ਲਾਈਟਾਂ ਦਾ ਆਲੌਕਿਕ ਦ੍ਰਿਸ਼ ਭਗਤ ਘਰ ਬੈਠ ਕੇ ਟੈਲੀਵਿਜ਼ਨ 'ਤੇ ਦੇਖ ਸਕਣ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ : ਬਾਬਾ ਦੇ ਭਗਤ ਘਰ ਬੈਠੇ ਕਰਨ ਸਕਣਗੇ ਦਰਸ਼ਨ, ਆਰਤੀ ਦਾ ਹੋਵੇਗਾ ਸਿੱਧਾ ਪ੍ਰਸਾਰਣ
ਰਮੇਸ਼ ਕੁਮਾਰ ਨੇ ਦੱਸਿਆ ਕਿ ਉਂਝ ਤਾਂ ਮਾਂ ਵੈਸ਼ਨੋ ਦੇਵੀ ਦੇ ਭਵਨ 'ਤੇ ਸਵੇਰੇ ਅਤੇ ਸ਼ਾਮ ਹੋਣ ਵਾਲੀ ਆਰਤੀ ਦਾ ਲਾਈਵ ਟੈਲੀਕਾਸਟ ਲਗਾਤਾਰ ਜਾਰੀ ਹੈ। ਰਮੇਸ਼ ਨੇ ਕਿਹਾ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ, ਕਿਉਂਕਿ ਕੋਰੋਨਾ ਲਾਗ਼ ਕਾਰਨ ਮੌਜੂਦਾ ਸਮੇਂ ਬਹੁਤ ਘੱਟ ਗਿਣਤੀ 'ਚ ਸ਼ਰਧਾਲੂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਭਵਨ ਪਹੁੰਚ ਰਹੇ ਹਨ ਅਤੇ ਜੋ ਸ਼ਰਧਾਲੂ ਮਾਂ ਦੇ ਭਵਨ ਪਵਿੱਤਰ ਨਵਰਾਤਰੀ 'ਚ ਪਹੁੰਚਣ 'ਚ ਅਸਮਰੱਥ ਹਨ, ਉਨ੍ਹਾਂ ਲਈ ਇਹ ਸਹੂਲਤ ਸ਼ਰਾਈਨ ਬੋਰਡ ਵਲੋਂ ਸ਼ੁਰੂ ਕੀਤੀ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ