ਨਰਮਦਾ ਸਮੇਤ ਇਨ੍ਹਾਂ 4 ਨਦੀਆਂ ''ਚ ਗੰਗਾ ਵਿਲਾਸ ਵਰਗੇ ਲਗਜਰੀ ਕਰੂਜ਼ ਚਲਾਉਣ ਦੀ ਤਿਆਰੀ ਸ਼ੁਰੂ
Monday, Jul 17, 2023 - 12:32 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ 10 ਰਾਜਾਂ ਤੋਂ ਲੰਘਣ ਵਾਲੀਆਂ ਦੇਸ਼ ਦੀ 4 ਪ੍ਰਸਿੱਧ ਨਦੀਆਂ 'ਚ ਕਰੂਜ਼ ਚਲਾਉਣ ਦੀ ਤਿਆਰੀ ਕਰ ਰਹੀ ਹੈ। ਨਰਮਦਾ, ਮਹਾਨਦੀ, ਕਾਵੇਰੀ ਅਤੇ ਗੋਦਾਵਰੀ ਨਦੀਆਂ 2372 ਕਿਲੋਮੀਟਰ ਲੰਮੀਆਂ ਹਨ। ਸਰਕਾਰ ਇਨ੍ਹਾਂ 'ਚ ਗੰਗਾ ਵਿਲਾਸ ਕਰੂਜ਼ ਦੀ ਤਰਜ 'ਤੇ ਲਗਜਰੀ ਨਦੀ ਟਰਾਂਸਪੋਰਟ ਸੇਵਾ ਸ਼ੁਰੂ ਕਰਨਾ ਚਾਹੁੰਦੀ ਹੈ। ਕੇਂਦਰੀ ਬੇੜਾ ਟਰਾਂਸਪੋਰਟ ਅਤੇ ਜਲਮਾਰਗ ਮੰਤਰਾਲਾ ਇਸ ਲਈ ਰਿਵਰ ਅਤੇ ਸੀ ਕਰੂਜ਼ ਸੈਕਟਰ 'ਚ ਕੰਮ ਕਰਨ ਵਾਲੇ ਉਦਯੋਗਪਤੀਆਂ ਨਾਲ ਚਰਚਾ ਕਰ ਰਿਹਾ ਹੈ। ਗੰਗਾ ਵਿਲਾਸ ਕਰੂਜ਼ ਚਲਾਉਣ ਵਾਲੀ ਕੰਪਨੀ ਅੰਤਰਾ ਲਗਜਰੀ ਰਿਵਰ ਕਰੂਜ਼ ਤੋਂ ਇਲਾਵਾ ਕੁਝ ਦੂਜੀਆਂ ਵਿਦੇਸ਼ੀ ਕਰੂਜ਼ ਕੰਪਨੀਆਂ ਇਨ੍ਹਾਂ ਪ੍ਰਾਜੈਕਟ 'ਚ ਦਿਲਚਸਪੀ ਦਿਖਾ ਸਕਦੀਆਂ ਹਨ। ਇਹ ਨਦੀਆਂ ਜਿਹੜੇ ਸ਼ਹਿਰਾਂ 'ਚੋਂ ਲੰਘਦੀਆਂ ਹਨ, ਉੱਥੇ ਧਾਰਮਿਕ ਸੰਸਕ੍ਰਿਤਕ ਅਤੇ ਇਤਿਹਾਸਕ ਵਿਰਾਸਤਾਂ ਦੀ ਇਕ ਲੜੀ ਹੈ ਅਤੇ ਸੈਰ-ਸਪਾਟਾ ਵੀ ਜ਼ਿਆਦਾ ਹੈ।
ਨਰਮਦਾ ਨਦੀ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਲੰਘਦੀ ਹੈ। ਕੁੱਲ ਸਫ਼ਰ 1312 ਕਿਲੋਮੀਟਰ। ਇਹ ਦੇਸ਼ ਦੀ 5ਵੀਂ ਸਭ ਤੋਂ ਲੰਮੀ ਨਦੀ ਹੈ ਅਤੇ ਪੱਛਮ ਦਿਸ਼ਾ 'ਚ ਵਗਦੀ ਹੈ। ਗੋਦਾਵਰੀ ਨਦੀ ਦਾ ਮਹਾਰਾਸ਼ਟਰ, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸ਼ਾ ਦਰਮਿਆਨ 1465 ਕਿਲੋਮੀਟਰ ਤੱਕ ਵਹਾਅ ਹੈ, ਜੋ ਦੇਸ਼ ਦੇ 10 ਫੀਸਦੀ ਹਿੱਸੇ 'ਚ ਵਗਦੀ ਹੈ। ਮਹਾਨਦੀ ਪੂਰਬ-ਮੱਧ ਭਾਰਤ ਦੀ ਸਭ ਤੋਂ ਵੱਡੀ ਨਦੀ ਹੈ, ਜੋ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਓਡੀਸ਼ਾ ਦਰਮਿਆਨ 858 ਕਿਲੋਮੀਟਰ 'ਚ ਵਗਦੀ ਹੈ। ਜ਼ਿਆਦਾਤਰ ਪ੍ਰਵਾਹ ਛੱਤੀਸਗੜ੍ਹ 'ਚ ਹੀ ਰਹਿੰਦਾ ਹੈ। ਕਾਵੇਰੀ ਨਦੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ 'ਚ 772 ਕਿਲੋਮੀਟਰ 'ਚ ਵਗਦੀ ਹੈ। ਦੱਖਣ-ਪੂਰਬ ਤੋਂ ਸ਼ੁਰੂ ਹੋ ਕੇ ਬੰਗਾਲ ਦੀ ਖਾੜੀ 'ਚ ਮਿਲਦੀ ਹੈ। ਇਸ ਨੂੰ ਦੱਖਣ ਦੀ ਗੰਗਾ ਵੀ ਕਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8