ਹੋਟਲ ''ਚ ਪ੍ਰੇਮਿਕਾ ਨੂੰ ਬੁਲਾ ਕੇ ਮੁੰਡੇ ਨੇ ਖਾ ਲਈ ਅਜਿਹੀ ਦਵਾਈ, ਕੁਝ ਦੇਰ ''ਚ ਹੋਈ ਮੌਤ

Thursday, Jan 16, 2025 - 04:03 PM (IST)

ਹੋਟਲ ''ਚ ਪ੍ਰੇਮਿਕਾ ਨੂੰ ਬੁਲਾ ਕੇ ਮੁੰਡੇ ਨੇ ਖਾ ਲਈ ਅਜਿਹੀ ਦਵਾਈ, ਕੁਝ ਦੇਰ ''ਚ ਹੋਈ ਮੌਤ

ਗਵਾਲੀਅਰ- ਹੋਟਲ 'ਚ ਪ੍ਰੇਮਿਕਾ ਨਾਲ ਪਹੁੰਚੇ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਨੌਜਵਾਨ ਲਖਨਊ ਦਾ ਰਹਿਣ ਵਾਲਾ ਸੀ। ਉਹ ਕੰਮ ਦੇ ਸਿਲਸਿਲੇ ਤੋਂ ਗਵਾਲੀਅਰ ਆਇਆ ਸੀ। ਇਸ ਦੌਰਾਨ ਦਿੱਲੀ ਤੋਂ ਉਸ ਦੀ ਪ੍ਰੇਮਿਕਾ ਵੀ ਆਈ ਸੀ। ਦੋਵੇਂ ਇਕ ਹੋਟਲ ਵਿਚ ਠਹਿਰੇ ਸਨ। ਕੁੜੀ ਨੇ ਦੱਸਿਆ ਕਿ ਉਹ ਜਦੋਂ ਆਈ ਤਾਂ ਮੁੰਡੇ ਨੇ ਸ਼ਰਾਬ ਪੀਤੀ ਹੋਈ। ਸ਼ਰਾਬ ਦੇ ਨਸ਼ੇ ਵਿਚ ਹੀ ਉਸ ਨੇ ਸੈਕਸ ਪਾਵਰ ਵਧਾਉਣ ਵਾਲੀ ਗੋਲੀ ਵੀ ਖਾਧੀ ਸੀ। ਓਧਰ ਪੁਲਸ ਦਾ ਕਹਿਣਾ ਹੈ ਕਿ ਸ਼ਾਇਦ ਮੌਤ ਦੀ ਵਜ੍ਹਾ ਇਹ ਹੀ ਰਹੀ ਹੋਵੇਗੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਸਾਫ਼ ਹੋ ਸਕਣਗੀਆਂ।

ਇਹ ਵੀ ਪੜ੍ਹੋYouTube ਤੋਂ ਸਿੱਖਿਆ ਕਤਲ ਦਾ ਤਰੀਕਾ, ਪੋਤੀ ਨੇ ਪ੍ਰੇਮੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ ਦਾਦਾ

ਲਖਨਊ ਦਾ ਰਹਿਣ ਵਾਲਾ ਹੈ ਨੌਜਵਾਨ

ਦਰਅਸਲ ਲਖਨਊ ਵਾਸੀ 28 ਸਾਲਾ ਨੌਜਵਾਨ ਹਿਮਾਂਸ਼ੂ ਹਿਤੈਸ਼ੀ ਗਵਾਲੀਅਰ ਆਇਆ ਸੀ। ਉਹ ਥਾਟੀਪੁਰ ਦੇ ਮਯੂਰ ਮਾਰਕੀਟ ਸਥਿਤ ਇਕ ਹੋਟਲ ਵਿਚ ਠਹਿਰਿਆ ਸੀ। ਰਾਤ ਕਰੀਬ 9 ਵਜੇ ਦਿੱਲੀ ਵਾਸੀ ਮਹਿਲਾ ਪ੍ਰੇਮਿਕਾ ਵੀ ਹਿਮਾਂਸ਼ੂ ਕੋਲ ਆਈ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਕਮਰੇ ਵਿਚ ਦਾਖ਼ਲ ਹੋਈ, ਹਿਮਾਂਸ਼ੂ ਸ਼ਰਾਬ ਅਤੇ ਸਿਗਰਟ ਪੀ ਰਿਹਾ ਸੀ। ਉਸ ਨੇ ਹਿਮਾਂਸ਼ੂ ਨੂੰ ਜ਼ਿਆਦਾ ਸ਼ਰਾਬ ਪੀਣ ਤੋਂ ਰੋਕਿਆ ਵੀ ਸੀ ਪਰ ਉਸ ਨੇ ਗੱਲ ਨਹੀਂ ਮੰਨੀ।

ਸ਼ਰਾਬ ਨਾਲ ਸੈਕਸ ਪਾਵਰ ਵਧਾਉਣ ਦੀ ਗੋਲੀ ਖਾਧੀ

ਕੁੜੀ ਨੇ ਦੱਸਿਆ ਕਿ ਸ਼ਰਾਬ ਪੀਣ ਮਗਰੋਂ ਹਿਮਾਂਸ਼ੂ ਨੇ ਸੈਕਸ ਪਾਵਰ ਵਧਾਉਣ ਵਾਲਾ ਕੈਪਸੂਲ ਖਾਧਾ ਸੀ। ਫਿਰ ਉਸ ਦੀ ਹਾਲਤ ਵਿਗੜ ਗਈ। ਉਸ ਨੇ ਸਾਹ ਘੁੱਟਣ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਉਹ ਕਮਰੇ ਤੋਂ ਬਾਹਰ ਲੌਬੀ ਵਿਚ ਆ ਗਿਆ। ਉਸ ਤੋਂ ਬੈਠਿਆ ਨਹੀਂ ਜਾ ਰਿਹਾ ਸੀ। ਜ਼ਮੀਨ 'ਤੇ ਲੇਟ ਕੇ ਸੰਘਰਸ਼ ਕਰਨ ਲੱਗਾ। ਹਿਮਾਂਸ਼ੂ ਦੀ ਹਾਲਤ ਵੇਖ ਕੇ ਉਹ ਘਬਰਾ ਗਈ।

ਇਹ ਵੀ ਪੜ੍ਹੋ-  9 ਪਿੰਡਾਂ 'ਚ 42 ਦਿਨਾਂ ਤੱਕ ਨਹੀਂ ਵੱਜਣਗੀਆਂ ਫੋਨ ਦੀ ਘੰਟੀਆਂ, TV ਵੀ ਰਹਿਣਗੇ ਬੰਦ

ਰਾਤ 1 ਵਜੇ ਹਸਪਤਾਲ ਲੈ ਗਈ : ਪ੍ਰੇਮਿਕਾ

ਕੁੜੀ ਨੇ ਦੱਸਿਆ ਕਿ ਉਸ ਨੇ ਹੋਟਲ ਸਟਾਫ ਨੂੰ ਬੁਲਾਇਆ। ਰਾਤ 1 ਵਜੇ ਦੇ ਕਰੀਬ ਐਂਬੂਲੈਂਸ ਤੋਂ ਹਿਮਾਂਸ਼ੂ ਨੂੰ ਹਸਪਤਾਲ ਲੈ ਗਏ ਪਰ ਉਦੋਂ ਤੱਕ ਉਸ ਨੇ ਦਮ ਤੋੜ ਦਿੱਤਾ। ਉੱਥੇ ਹੀ ਡਾਕਟਰ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਸਕੇਗੀ।

ਇਹ ਵੀ ਪੜ੍ਹੋ-  ਭਤੀਜੇ ਨੂੰ ਚਾਚੀ ਨੇ ਕਰੰਟ ਲਾ ਕੇ ਮਾਰਿਆ, ਵਜ੍ਹਾ ਜਾਣ ਪੁਲਸ ਰਹਿ ਗਈ ਹੈਰਾਨ

ਪੁਲਸ ਨੇ ਜਾਂਚ ਕੀਤੀ ਸ਼ੁਰੂ

ਥਾਟੀਪੁਰ ਥਾਣਾ ਮੁਖੀ ਕਮਲ ਕਿਸ਼ੋਰ ਪਰਾਸ਼ਰ ਨੇ ਕਿਹਾ ਕਿ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਨਾਲ ਕੈਪਸੂਲ ਦਾ ਸੇਵਨ ਕੀਤਾ ਹੈ ਪਰ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ। ਫਿਲਹਾਲ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਪੁਲਸ ਜਾਂਚ ਵਿਚ ਜੁੱਟ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News