ਲੈਫਟੀਨੈਂਟ ਜਨਰਲ ਸ਼੍ਰੀਵਾਸਤਵ ਨੇ ਸੰਭਾਲੀ ਚਿਨਾਰ ਕੋਰ ਦੀ ਕਮਾਨ

Saturday, Oct 05, 2024 - 02:35 PM (IST)

ਸ਼੍ਰੀਨਗਰ (ਵਾਰਤਾ)- ਲੈਫਟੀਨੈਂਟ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ ਨੇ ਸ਼ਨੀਵਾਰ ਨੂੰ ਲੈਫਟੀਨੈਂਟ ਜਨਰਲ ਰਾਜੀਵ ਘਈ ਤੋਂ ਫ਼ੌਜ ਦੀ ਸ਼੍ਰੀਨਗਰ ਸਥਿਤ ਰਣਨੀਤਕ ਚਿਨਾਰ ਕੋਰ ਦੀ ਕਮਾਨ ਸੰਭਾਲੀ। ਇਹ ਜਾਣਕਾਰੀ ਸ਼੍ਰੀਨਗਰ ਸਥਿਤ ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਦਿੱਤੀ। ਲੈਫਟੀਨੈਂਟ ਜਨਰਲ ਘਈ ਪਿਛਲੇ 16 ਮਹੀਨਿਆਂ ਤੋਂ ਚਿਨਾਰ ਕੋਰ- ਜਿਸ ਨੂੰ 15 ਕੋਰ ਵੀ ਕਿਹਾ ਜਾਂਦਾ ਹੈ- ਦੀ ਕਮਾਨ ਸੰਭਾਲ ਰਹੇ ਸਨ। ਬੁਲਾਰੇ ਨੇ ਦੱਸਿਆ ਕਿ ਕਮਾਨ ਸੰਭਾਲਣ ਤੋਂ ਬਾਅਦ ਲੈਫਟੀਨੈਂਟ ਜਨਰਲ ਸ਼੍ਰੀਵਾਸਤਵ ਨੇ ਸ਼੍ਰੀਨਗਰ ਦੇ ਬਾਦਾਮੀ ਬਾਗ ਛਾਉਣੀ 'ਚ ਚਿਨਾਰ ਯੁੱਧ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ। ਇਕ ਲੜਾਕੂ ਅਨੁਭਵੀ ਹੋਣ ਦੇ ਨਾਤੇ, ਲੈਫਟੀਨੈਂਟ ਜਨਰਲ ਸ਼੍ਰੀਵਾਸਤਵ ਨੇ ਆਪਣੇ 34 ਸਾਲਾਂ ਦੇ ਸ਼ਾਨਦਾਰ ਫੌਜੀ ਕਰੀਅਰ ਦੌਰਾਨ ਕਈ ਵੱਕਾਰੀ ਕਮਾਂਡ ਅਤੇ ਸਟਾਫ ਨਿਯੁਕਤੀਆਂ 'ਤੇ ਕੰਮ ਕੀਤਾ ਹੈ। ਜਨਰਲ ਅਫ਼ਸਰ ਕੋਲ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਵਿਆਪਕ ਤਜ਼ਰਬਾ ਹੈ ਅਤੇ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਅਤੇ ਉੱਤਰ ਪੂਰਬੀ ਖੇਤਰ ਦੋਹਾਂ 'ਚ ਸੇਵਾ ਕੀਤੀ ਹੈ। ਉਹ ਦੱਖਣੀ ਕਸ਼ਮੀਰ 'ਚ ਕਾਊਂਟਰ ਇਨਸਰਜੈਂਸੀ ਫੋਰਸ (ਵਿਕਟਰ) ਦੀ ਕਮਾਨ ਸੰਭਾਲ ਚੁੱਕੀ ਹੈ। ਕਮਾਨ ਸੰਭਾਲਣ ਤੋਂ ਬਾਅਦ, ਲੈਫਟੀਨੈਂਟ ਜਨਰਲ ਸ਼੍ਰੀਵਾਸਤਵ ਨੂੰ ਕਸ਼ਮੀਰ ਦੇ ਲੋਕਾਂ ਨੇ ਬਹੁਤ ਗਰਮਜੋਸ਼ੀ ਨਾਲ ਵਧਾਈ ਦਿੱਤੀ।  

ਉਨ੍ਹਾਂ ਨੇ ਸ਼ਾਂਤੀਪੂਰਨ ਅਤੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰਨ ਲਈ ਨਾਗਰਿਕ ਪ੍ਰਸ਼ਾਸਨ ਅਤੇ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਆਮ ਲੋਕਾਂ ਨੂੰ ਅੱਤਵਾਦ ਰਾਹੀਂ ਪੈਦਾ ਚੁਣੌਤੀਆਂ 'ਤੇ ਕਾਬੂ ਪਾਉਣ ਲਈ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਫ਼ੌਜ ਬੁਲਾਰੇ ਨੇ ਕਿਹਾ,''ਜਿਵੇਂ-ਜਿਵੇਂ ਲੀਡਰਸ਼ਿਪ ਦਾ ਅਹੁਦਾ ਅੱਗੇ ਵਧ ਰਿਹਾ ਹੈ, ਚਿਨਾਰ ਕੋਰ ਏਕਤਾ ਅਤੇ ਉਮੀਦ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ, ਇਹ ਖੇਤਰ ਨੂੰ ਸੁਰੱਖਿਅਤ ਕਰਨ, ਆਪਣੀ ਸੰਸਕ੍ਰਿਤਕ ਵਿਰਾਸਤ ਅਤੇ ਭਵਿੱਖ ਦੀਆਂ ਇੱਛਾਵਾਂ ਨੂੰ ਪੋਸ਼ਿਤ ਕਰਨ ਦੇ ਨਾਲ-ਨਾਲ ਸ਼ਾਂਤੀ ਸਥਾਪਤ ਕਰਨ ਲਈ ਸਮਰਪਿਤ ਹੈ।'' ਲੈਫਟੀਨੈਂਟ ਜਨਰਲ ਘਈ ਦੇ ਕਾਰਜਕਾਲ 'ਚ ਕਸ਼ਮੀਰ 'ਚ ਇਕ ਮਜ਼ਬੂਤ ਸੁਰੱਖਿਆ ਢਾਂਚਾ ਤਿਆਰ ਹੋਇਆ ਹੈ, ਜਿਸ ਨਾਲ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਸਥਾਪਤ ਕਰਨ 'ਚ ਮਦਦ ਮਿਲੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DIsha

Content Editor

Related News