LPG ਗੈਸ ਸਿਲੰਡਰ ਹੋਇਆ ਮਹਿੰਗਾ, ਹੁਣ ਇਨ੍ਹਾਂ ਗਾਹਕਾਂ ਨੂੰ ਮਿਲੇਗੀ ਦੁੱਗਣੀ ਸਬਸਿਡੀ

02/14/2020 5:00:49 PM

ਨਵੀਂ ਦਿੱਲੀ — ਇੰਡੀਅਨ ਆਇਲ ਨੇ 14.2 ਕਿਲੋ ਵਾਲੇ ਸਿਲੰਡਰ 144.50 ਰੁਪਏ ਅਤੇ 5 ਕਿਲੋ ਵਾਲੇ ਸਿਲੰਡਰ 52 ਰੁਪਏ ਮਹਿੰਗੇ ਕਰ ਦਿੱਤੇ ਹਨ। ਹੁਣ ਰਾਜਧਾਨੀ ਦਿੱਲੀ ਵਿਚ 14.2 ਕਿਲੋ ਵਾਲੇ ਸਿਲੰਡਰ ਦੀ ਕੀਮਤ 858.50 ਰੁਪਏ 'ਤੇ ਪਹੁੰਚ ਗਈ ਹੈ। ਕੀਮਤ ਵਿਚ ਅਚਾਨਕ ਆਈ ਤੇਜ਼ੀ ਨੂੰ ਲੈ ਕੇ ਸਰਕਾਰ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਗੈਸ ਦੀ ਕੀਮਤ ਇੰਟਰਨੈਸ਼ਨਲ ਮਾਰਕਿਟ ਦੇ ਹਿਸਾਬ ਨਾਲ ਤੈਅ ਹੁੰਦੀ ਹੈ।

ਸਰਕਾਰ ਹਰ ਗੈਸ ਸਿਲੰਡਰ 'ਤੇ ਸਬਸਿਡੀ ਦਿੰਦੀ ਹੈ। ਕੀਮਤ ਵਧਣ ਦੇ ਬਾਅਦ ਐਲਾਨ ਕੀਤਾ ਗਿਆ ਕਿ ਹੁਣ 154 ਰੁਪਏ ਦੀ ਥਾਂ 291 ਰੁਪਏ ਸਬਸਿਡੀ ਮਿਲੇਗੀ। ਸਬਸਿਡੀ ਦੀ ਰਾਸ਼ੀ ਵਧ ਜਾਣ ਨਾਲ ਕੰਜ਼ਿਊਮਰ ਇੰਟਰਨੈਸ਼ਨਲ ਮਾਰਕਿਟ ਵਿਚ ਗੈਸ ਦੀ ਕੀਮਤ ਕੀਮਤ ਵਧਾਉਣ-ਘਟਾਉਣ ਨਾਲ ਪ੍ਰਭਾਵਿਤ ਨਹੀਂ ਹੋਵੇਗੀ। ਕੁਝ ਇਲਾਕਿਆਂ ਵਿਚ ਸਬਸਿਡੀ ਦੁੱਗਣੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਲੈਣ ਵਾਲਿਆਂ ਨੂੰ ਹੁਣ 175 ਰੁਪਏ ਦੀ ਥਾਂ 312 ਰੁਪਏ ਸਬਸਿਡੀ ਦੇ ਮਿਲਣਗੇ।

 

ਕੀਮਤ ਵਿਚ ਵਾਧੇ ਦੇ ਬਾਅਦ ਦਿੱਲੀ ਵਿਚ ਹੁਣ 14 ਕਿਲੋ ਵਾਲਾ ਗੈਸ ਸਿਲੰਡਰ 858.50 ਰੁਪਏ ਵਿਚ ਮਿਲੇਗਾ। ਇਥੇ 144.50 ਰੁਪਏ ਤੱਕ ਦਾ ਕੀਮਤ ਵਿਚ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੋਲਕਾਤਾ ਦੇ ਗਾਹਕਾਂ ਨੂੰ 149 ਰੁਪਏ ਜ਼ਿਆਦਾ ਚੁਕਾ ਕੇ 896 ਰੁਪਏ ਦੀ ਕੀਮਤ 'ਤੇ ਸਿਲੰਡਰ ਮਿਲੇਗਾ। ਮੁੰਬਈ ਵਿਚ 145 ਰੁਪਏ ਦੇ ਵਾਧੇ ਨਾਲ ਨਵੀਂ ਕੀਮਤ 829.50 ਰੁਪਏ ਹੋ ਗਈ ਹੈ ਅਤੇ ਚੇਨਈ ਵਿਚ 147 ਰੁਪਏ ਦੇ ਵਾਧੇ ਨਾਲ 881 ਰੁਪਏ ਤੱਕ ਕੀਮਤ ਪਹੁੰਚ ਗਈ ਹੈ। 

ਜਾਣੋ ਵੱਖ-ਵੱਖ ਸ਼ਹਿਰਾਂ ਵਿਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ

ਸ਼ਹਿਰ                                          ਕੀਮਤ
ਦਿੱਲੀ                                     858.50 ਰੁਪਏ
ਮੁੰਬਈ                                    829.50 ਰੁਪਏ
ਕੋਲਕਾਤਾ                               896 ਰੁਪਏ
ਚੇਨਈ                                   881 ਰੁਪਏ  
ਪਟਨਾ                                  965 ਰੁਪਏ
ਗਿਆ                                   964.50 ਰੁਪਏ

ਲਖਨਊ                                 893.50 ਰੁਪਏ
ਗੁੜਗਾਓਂ                              864 ਰੁਪਏ
ਗਾਜ਼ੀਆਬਾਦ                         853.50 ਰੁਪਏ
ਫਰੀਦਾਬਾਦ                           853.50 ਰੁਪਏ
ਨੋਇਡਾ                                853.50 ਰੁਪਏ ਹੈ
ਰਾਂਚੀ                                  925 ਰੁਪਏ
ਬੋਕਾਰੋ                                 925 ਰੁਪਏ


Related News