ਘੱਟ ਰਾਸ਼ਣ ਮਿਲਣ ''ਤੇ 75 ਸਾਲਾਂ ਔਰਤ ਨੇ ਜਤਾਇਆ ਇਤਰਾਜ਼, ਦੁਕਾਨਦਾਰ ਨੇ ਕਰ ਦਿੱਤਾ ਕਤਲ
Sunday, Apr 08, 2018 - 01:36 PM (IST)

ਮੁਜਫੱਰਨਗਰ— ਘੱਟ ਰਾਸ਼ਣ ਦਿੱਤੇ ਜਾਣ ਨੂੰ ਲੈ ਕੇ ਇਤਰਾਜ਼ ਜਤਾਉਣ 'ਤੇ ਇਕ ਦੁਕਾਨਦਾਰ ਨੇ 75 ਸਾਲਾਂ ਇਕ ਔਰਤ ਦਾ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਐਫ.ਆਈ.ਆਰ ਮੁਤਾਬਕ ਔਰਤ ਦੁਕਾਨ 'ਤੇ ਰਾਸ਼ਣ ਲੈਣ ਗਈ ਸੀ ਅਤੇ ਉਸ ਨੇ ਘੱਟ ਰਾਸ਼ਨ ਦਿੱਤੇ ਜਾਣ 'ਤੇ ਇਤਰਾਜ਼ ਜਤਾਇਆ। ਦੋਸ਼ੀ ਨਾਲ ਉਸ ਦੀ ਲੜਾਈ ਹੋ ਗਈ ਅਤੇ ਕੁੱਟ-ਕੁੱਟ ਕੇ ਔਰਤ ਨੂੰ ਦੁਕਾਨਦਾਰ ਨੂੰ ਮਾਰ ਦਿੱਤਾ। ਘਟਨਾ ਦੇ ਬਾਅਦ ਪਿੰਡ 'ਚ ਤਨਾਅ ਹੈ। ਲੋਕਾਂ ਨੇ ਕਈ ਘੰਟੋਂ ਤੱਕ ਪੁਲਸ ਨੂੰ ਲਾਸ਼ ਨਹੀਂ ਸੌਂਪੀ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਔਰਤ ਦੇ ਬੇਟੇ ਭੂਰਾ ਦੀ ਇਕ ਸ਼ਿਕਾਇਤ 'ਤੇ ਦੁਕਾਨ ਦੇ ਮਾਲਕ ਨਸੀਮ ਸਮੇਤ 3 ਲੋਕਾਂ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੇ 2 ਹੋਰ ਦੋਸ਼ੀ ਸ਼ਮੀਮ ਅਤੇ ਜਾਨੂ ਹਨ। ਮਾਮਲੇ 'ਚ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।