ਦਿੱਲੀ ''ਚ ਪ੍ਰੇਮੀ ਨੇ 16 ਸਾਲਾ ਪ੍ਰੇਮਿਕਾ ਨੂੰ ਮਾਰੀ ਗੋਲ਼ੀ, ਮੌਕੇ ਤੋਂ ਹੋਇਆ ਫ਼ਰਾਰ

Monday, Mar 06, 2023 - 11:54 PM (IST)

ਦਿੱਲੀ ''ਚ ਪ੍ਰੇਮੀ ਨੇ 16 ਸਾਲਾ ਪ੍ਰੇਮਿਕਾ ਨੂੰ ਮਾਰੀ ਗੋਲ਼ੀ, ਮੌਕੇ ਤੋਂ ਹੋਇਆ ਫ਼ਰਾਰ

ਨੈਸ਼ਨਲ ਡੈਸਕ: ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਇਕ ਨਾਬਾਲਗ ਕੁੜੀ ਨੂੰ ਉਸ ਦੇ ਕਥਿਤ ਤੌਰ 'ਤੇ ਪ੍ਰੇਮੀ ਨੇ ਗੋਲ਼ੀ ਮਾਰ ਦਿੱਤੀ। 16 ਸਾਲਾ ਕੁੜੀ ਨੂੰ ਜੀ.ਟੀ.ਬੀ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਭਾਈਚਾਰੇ ਦੀ ਮਿਸਾਲ: ਮੁਸਲਮਾਨ ਜੋੜੇ ਨੇ ਮੰਦਰ 'ਚ ਕਰਵਾਇਆ ਨਿਕਾਹ, ਹਿੰਦੂ ਰੀਤਾਂ ਨਾਲ ਹੋਇਆ ਬਾਰਾਤ ਦਾ ਸੁਆਗਤ

ਦਿੱਲੀ ਪੁਲਸ ਨੇ ਦੱਸਿਆ ਕਿ ਨੰਦ ਨਗਰੀ ਦੇ ਸੁਭਾਸ਼ ਪਾਰਕ ਵਿਚ 16 ਸਾਲਾ ਕੁੜੀ ਨੂੰ ਇਸ ਦੇ ਕਾਸਿਮ ਨਾਂ ਦੇ ਕਥਿਤ ਪ੍ਰੇਮੀ ਨੇ ਗੋਲ਼ੀ ਮਾਰ ਦਿੱਤੀ। ਪੀੜਤਾ ਨੂੰ ਜੀ.ਟੀ.ਬੀ. ਹਸਪਤਾਲ ਲੈ ਜਾਇਆ ਗਿਆ, ਉਸ ਦੀ ਹਾਲਤ ਸਥਿਰ ਹੈ। ਗੋਲ਼ੀ ਮਾਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਣ ਦੀ ਕੋਸ਼ਿਸ਼ ਚੱਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News