ਮਹਿਬੂਬਾ ਨੂੰ ਮਿਲਣ ਸਹੁਰੇ ਪੁੱਜਾ ਮਹਿਬੂਬ, ਰਿਸ਼ਤੇਦਾਰਾਂ ਨੇ ਦਰੱਖਤ ਨਾਲ ਬੰਨ੍ਹ ਕੇ ਚਾੜ੍ਹਿਆ ਕੁਟਾਪਾ

12/14/2019 11:40:20 PM

ਭੋਪਾਲ — ਮੱਧ ਪ੍ਰਦੇਸ਼ ਦੇ ਭਿੰਡ ਵਿਚਲੇ ਗੋਰਮੀ ਇਲਾਕੇ ਦੇ ਸਿਲੌਲੀ ਪਿੰਡ ਵਿਚ ਇਕ ਨੌਜਵਾਨ ਆਪਣੀ ਵਿਆਹੀ ਮਹਿਬੂਬਾ ਨੂੰ ਮਿਲਣ ਉਸ ਦੇ ਸਹੁਰੇ ਪਹੁੰਚ ਗਿਆ। ਉਸ ਨੂੰ ਘਰੋਂ ਨਿਕਲਦੇ ਪਿੰਡ ਵਾਲਿਆਂ ਨੇ ਦੇਖ ਲਿਆ। ਇਸ ਪਿੱਛੋਂ ਲੜਕੀ ਦੇ ਰਿਸ਼ਤੇਦਾਰਾਂ ਨੇ ਦਰੱਖਤ ਨਾਲ ਬੰਨ੍ਹ ਕੇ ਉਸ ਦੀ ਕੁੱਟ-ਮਾਰ ਕੀਤੀ। ਇਸੇ ਦੌਰਾਨ ਜਦੋਂ ਮਹਿਬੂਬ ਨੂੰ ਬਚਾਉਣ ਲਈ ਮਹਿਬੂਬਾ ਅੱਗੇ ਆਈ ਤਾਂ ਉਸ ਦੀ ਵੀ ਛਿਤਰ ਪਰੇਡ ਕੀਤੀ ਗਈ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ 3 ਪਿੰਡ ਵਾਲਿਆਂ ਵਿਰੁੱਧ ਮਾਮਲਾ ਦਰਜ ਕੀਤਾ ਜਦੋਂ ਕਿ ਮਹਿਬੂਬਾ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਨੌਜਵਾਨ ਦੇ ਖਿਲਾਫ ਘਰ ਵਿਚ ਨਾਜਾਇਜ਼ ਤੌਰ ਤੇ ਦਾਖਲ ਹੋ ਕੇ ਧਮਕੀਆਂ ਦੇਣ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪਾਵਈ ਥਾਣੇ ਦੇ ਆਨੰਦਪੁਰਾ ਪਿੰਡ ਵਾਸੀ ਜਤਿੰਦਰ ਉਰਫ ਜੀਤੂ (28) ਪੁੱਤਰ ਰਾਧੇਸ਼ਾਮ ਗੁੱਜਰ ਰਾਤ ਨੂੰ 10 ਵਜੇ ਆਪਣੀ ਮਹਿਬੂਬਾ ਨੂੰ ਮਿਲਣ ਸਹੁਰੇ ਪਹੁੰਚ ਗਿਆ। ਜੀਤੂ ਨੇ ਜਦੋਂ ਸ਼ਨੀਵਾਰ ਸਵੇਰੇ ਘਰੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਦੇਖ ਲਿਆ। ਲੜਕੀ ਦੇ ਰਿਸ਼ਤੇਦਾਰਾਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਪ੍ਰੇਮੀ ਨੂੰ ਅੱਧਾ ਘੰਟਾ ਕੁਟਾਪਾ ਚਾੜ੍ਹਿਆ ਤੇ ਉਸ ਪਿੱਛੋਂ ਦਰੱਖਤ ਨਾਲ ਬੰਨ੍ਹ ਦਿੱਤਾ ਤੇ ਕੁੱਟ-ਮਾਰ ਦਾ ਸਿਲਸਿਲਾ ਜਾਰੀ ਰਿਹਾ। ਜਦੋਂ ਜੀਤੂ ਦੀ ਮਹਿਬੂਬਾ ਉਸ ਨੂੰ ਬਚਾਉਣ ਆਈ ਤਾਂ ਉਸ ਨੂੰ ਵੀ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਛਿੱਤਰ ਪਰੇਡ ਕੀਤੀ ਗਈ। ਉਸ ਪਿੱਛੋਂ ਕਿਸੇ ਨੇ ਫੋਨ ’ਤੇ ਪੁਲਸ ਨੂੰ ਇਤਲਾਹ ਦਿੱਤੀ। ਪੁਲਸ ਆ ਕੇ ਜੀਤੂ ਨੂੰ ਆਪਣੇ ਨਾਲ ਲੈ ਗਈ।


Inder Prajapati

Content Editor

Related News