ਪ੍ਰੇਮੀ ਨੇ ਪ੍ਰੇਮਿਕਾ ''ਤੇ ਚਾਕੂ ਨਾਲ ਕੀਤੇ ਕਈ ਵਾ.ਰ, ਵਿਆਹ ਕੀਤੇ ਹੋਰ ਤੈਅ ਹੋਣ ਤੋਂ ਸੀ ਨਾਰਾਜ਼

Monday, Nov 25, 2024 - 04:16 PM (IST)

ਪ੍ਰੇਮੀ ਨੇ ਪ੍ਰੇਮਿਕਾ ''ਤੇ ਚਾਕੂ ਨਾਲ ਕੀਤੇ ਕਈ ਵਾ.ਰ, ਵਿਆਹ ਕੀਤੇ ਹੋਰ ਤੈਅ ਹੋਣ ਤੋਂ ਸੀ ਨਾਰਾਜ਼

ਇਟਾਵਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਇਟਾਵਾ ਜ਼ਿਲ੍ਹੇ ਦੇ ਕੋਤਵਾਲੀ ਇਲਾਕੇ 'ਚ ਇਕ ਸਨਕੀ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਵਿਆਹ ਕੀਤੇ ਹੋਰ ਤੈਅ ਹੋਣ ਤੋਂ ਨਾਰਾਜ਼ ਹੋ ਕੇ ਉਸ 'ਤੇ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਦਿੱਤਾ। ਕੁੜੀ ਨੂੰ ਨਾਜ਼ੁਕ ਹਾਲਤ 'ਚ ਸੈਫਈ ਮੈਡੀਕਲ ਯੂਨੀਵਰਸਿਟੀ 'ਚ ਬਿਹਤਰ ਇਲਾਜ ਲਈ ਭੇਜਿਆ ਗਿਆ ਹੈ। ਸਥਾਨਕ ਲੋਕਾਂ ਨੇ ਸਨਕੀ ਨੌਜਵਾਨ ਨੂੰ ਮੌਕੇ 'ਤੇ ਫੜ ਲਿਆ, ਇਸ ਤੋਂ ਬਾਅਦ ਉਸ ਦੀ ਜੰਮ ਕੇ ਕੁੱਟਮਾਰ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਸੀਨੀਅਰ ਪੁਲਸ ਸੁਪਰਡੈਂਟ ਸੰਜੇ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਅੱਜ ਸਵੇਰੇ ਕਰੀਬ 9.30 ਵਜੇ 18 ਸਾਲਾ ਅਕਸ਼ਰਾ ਆਪਣੀ ਛੋਟੀ ਭੈਣ ਆਲੀਆ ਨਾਲ ਆਤਿਸ਼ਬਾਜ਼ੀ ਦਾ ਕੰਮ ਕਰਨ ਲਈ ਜਾ ਰਹੀ ਸੀ, ਜਦੋਂ ਉਹ ਮੈਡੀਕਲ ਕੇਅਰ ਯੂਨਿਟ ਕੋਲੋਂ ਲੰਘ ਰਹੀ ਸੀ ਕਿ ਅਰਮਾਨ ਨਾਂ ਦੇ ਨੌਜਵਾਨ ਨੇ ਚਾਕੂ ਨਾਲ ਅਕਸ਼ਰਾ 'ਤੇ ਕਈ ਵਾਰ ਕੀਤੇ। ਅਕਸ਼ਰਾ ਦੀ ਛੋਟੀ ਭੈਣ ਆਲੀਆ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਇਸ ਵਿਚ ਸਥਾਨਕ ਲੋਕਾਂ ਨੇ ਅਰਮਾਨ ਨੂੰ ਮੌਕੇ 'ਤੇ ਫੜ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੀ ਪੁਲਸ ਨੇ ਹਮਲਾਵਰ ਨੂੰ ਹਿਰਾਸਤ 'ਚ ਲੈ ਲਿਆ।

ਕਿਹਾ ਜਾ ਰਿਹਾ ਹੈ ਕਿ ਅਰਮਾਨ ਅਤੇ ਅਕਸ਼ਰਾ ਪਹਿਲੇ ਦੋਵੇਂ ਆਪਸ 'ਚ ਗੱਲ ਕਰਦੇ ਸਨ ਪਰ ਕੁਝ ਦਿਨ ਪਹਿਲੇ ਅਕਸ਼ਰਾ ਦਾ ਵਿਆਹ ਤੈਅ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਅਰਮਾਨ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਿਸ ਨੂੰ ਲੈ ਕੇ ਅਰਮਾਨ ਅਕਸ਼ਰਾ ਤੋਂ ਨਾਰਾਜ਼ ਹੋ ਗਿਆ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਹਿਰਾਸਤ 'ਚ ਅਰਮਾਨ ਨੇ ਦੱਸਿਆ ਕਿ ਉਹ ਉਸ ਦਾ ਵਿਆਹ ਤੈਅ ਹੋਣ ਕਾਰਨ ਗੁੱਸੇ 'ਚ ਸੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰਨ ਲਈ ਚਾਕੂ ਨਾਲ ਹਮਲਾ ਕੀਤਾ। ਕੁੜੀ ਦੇ ਪਿਤਾ ਅਬਦੁੱਲ ਰਹਿਮਾਨ ਨੇ ਦੱਸਿਆ ਕਿ ਉਹ ਮਕਸੂਦਪੁਰ 'ਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਧੀ ਆਪਣੀ ਛੋਟੀ ਭੈਣ ਨਾਲ ਜਾ ਰਹੀ ਸੀ ਇਸੇ ਵਿਚ ਕਾਲੀ ਕਬਰੇ ਨਾਮੀ ਮੁਹਾਲ 'ਚ ਰਹਿਣ ਵਾਲੇ ਅਰਮਾਨ ਨਾਂ ਦੇ ਨੌਜਵਾਨ ਨੇ ਉਸ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ। ਡਾ. ਭੀਮਰਾਵ ਅੰਬੇਡਕਰ ਸਰਕਾਰੀ ਸਾਹਿਤ ਹਸਪਤਾਲ ਦੀ ਐਮਰਜੈਂਸੀ 'ਚ ਤਾਇਾਤ ਡਾ. ਰਾਘਵੇਂਦਰ ਨੇ ਦੱਸਿਆ ਕਿ ਚਾਕੂ ਦੇ ਹਮਲੇ ਨਾਲ ਜ਼ਖ਼ਮੀ ਕੁੜੀ ਨੂੰ ਬਿਹਤਰ ਇਲਾਜ ਲਈ ਸੈਫਈ ਮੈਡੀਕਲ ਯੂਨੀਵਰਸਿਟੀ ਭੇਜ ਦਿੱਤਾ ਗਿਆ ਹੈ। ਕੁੜੀ ਦੇ ਸਰੀਰ 'ਤੇ ਚਾਕੂ ਨਾਲ ਕਈ ਵਾਰ ਸਨ, ਸ਼ੁਰੂਆਤੀ ਇਲਾਜ ਦੇਣ ਤੋਂ ਬਾਅਦ ਸੈਫਈ ਮੈਡੀਕਲ ਯੂਨੀਵਰਸਿਟੀ ਭੇਜਿਆ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News