ਪ੍ਰੇਮੀ ਦੀ ਕਿਤੇ ਹੋਰ ਸਗਾਈ ਹੋਣ ਤੋਂ ਪਰੇਸ਼ਾਨ ਲੜਕੀ ਨੇ ਕੀਤੀ ਖੁਦਕੁਸ਼ੀ
Saturday, Jun 15, 2019 - 02:12 PM (IST)

ਸ਼੍ਰੀਗੰਗਾਨਗਰ— ਰਾਜਸਥਾਨ 'ਚ ਹਨੂੰਮਾਨਗੜ੍ਹ ਜ਼ਿਲੇ ਦੇ ਹਨੂੰਮਾਨਗੜ੍ਹ ਜੰਕਸ਼ਨ ਥਾਣਾ ਖੇਤਰ 'ਚ ਇਕ ਲੜਕੀ ਨੇ ਪ੍ਰੇਮੀ ਦੇ ਕਿਤੇ ਹੋਰ ਸਗਾਈ ਕਰ ਲੈਣ ਦਾ ਪਤਾ ਲੱਗਣ 'ਤੇ ਫਾਂਸੀ ਦਾ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਥਾਣਾ ਇੰਚਾਰਜ ਅਰਵਿੰਦ ਭਾਰਦਵਾਜ ਨੇ ਅੱਜ ਯਾਨੀ ਸ਼ਨੀਵਾਰ ਨੂੰ ਦੱਸਿਆ ਕਿ ਬਸਤੀ ਵਾਸੀ ਮਮਤਾ ਦੇ ਪਰਿਵਾਰ ਵਾਲੇ ਘਰ ਆਏ ਤਾਂ ਉਸ ਦੀ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਇਕ ਕਮਰੇ 'ਚ ਫਾਹੇ 'ਤੇ ਲਟਕੀ ਹੋਈ ਮਿਲੀ।
ਲੜਕੀ ਪਿਤਾ ਰਾਜੂ ਵਾਲਮੀਕਿ ਨੇ ਪੁਲਸ ਨੂੰ ਦਿੱਤੀ ਰਿਪੋਰਟ 'ਚ ਦੱਸਿਆ ਕਿ ਉਸ ਦੀ ਬੇਟੀ ਦਾ ਪ੍ਰੇਮੀ ਵਾਲਮੀਕਿ ਵਾਸੀ ਸੁਰੇਸ਼ੀਆ ਮੁਹੱਲਾ ਵਾਰਡ ਨੰਬਰ 41 ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਪ੍ਰਮੋਦ ਦੇ ਘਰ ਵਾਲਿਆਂ ਨੇ ਉਸ ਦੀ ਸਗਾਈ ਕਿਤੇ ਹੋਰ ਕਰ ਦਿੱਤੀ। ਪ੍ਰਮੋਦ ਦੇ ਘਰਵਾਲਿਆਂ ਵਲੋਂ ਧਮਕਾ ਦੇਣ ਕਾਰਨ ਮਮਤਾ ਮਾਨਸਿਕ ਰੂਪ ਨਾਲ ਪਰੇਸ਼ਾਨ ਰਹਿਣ ਲੱਗੀ ਸੀ। ਸ਼੍ਰੀ ਭਾਰਦਵਾਜ ਨੇ ਦੱਸਿਆ ਕਿ ਮਾਮਾਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।