ਪ੍ਰੇਮੀ ਜੋੜਾ ਕਰ ਰਿਹਾ ਸੀ ''ਗਲਤ ਕੰਮ'', ਦੋ ਮਾਸੂਮ ਭਰਾਵਾਂ ਨੇ ਵੇਖਿਆ ਤਾਂ ਗਲ ਘੁੱਟ ਕੇ ਕੀਤਾ ਕਤਲ

Monday, Oct 07, 2024 - 03:52 PM (IST)

ਜੈਸਲਮੇਰ- ਇਕ ਗੁਆਂਢੀ ਦੀ ਪਾਣੀ ਵਾਲੀ ਟੈਂਕੀ 'ਚ ਤੈਰਦੀਆਂ ਮਿਲੀਆਂ ਦੋ ਮਾਸੂਮ ਭਰਾਵਾਂ ਦੀਆਂ ਲਾਸ਼ਾਂ ਨੂੰ ਲੈ ਕੇ 12 ਘੰਟਿਆਂ 'ਚ ਪੁਲਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਦੋਵਾਂ ਬੱਚਿਆਂ ਦੀ ਮੌਤ ਕੋਈ ਹਾਦਸਾ ਨਹੀਂ ਸੀ ਸਗੋਂ ਉਨ੍ਹਾਂ ਦੀ ਮੌਤ ਗਲਾ ਘੁੱਟ ਕੇ ਹੋਈ ਸੀ। ਇਹ ਘਟਨਾ ਰਾਜਸਥਾਨ ਦੇ ਜੈਸਲਮੇਰ ਦੀ ਹੈ। ਉਨ੍ਹਾਂ ਦਾ ਕਤਲ ਨੌਜਵਾਨ ਪ੍ਰੇਮੀ ਜੋੜੇ ਨੇ ਕੀਤਾ ਸੀ। ਦੋਹਾਂ ਬੱਚਿਆਂ ਨੇ ਪ੍ਰੇਮੀ ਜੋੜੇ ਨੂੰ ਗਲਤ ਕੰਮ ਕਰਦੇ ਦੇਖ ਲਿਆ ਸੀ। ਇਹ ਵੇਖ ਕੇ ਪ੍ਰੇਮੀ ਜੋੜਾ ਡਰ ਗਿਆ। ਬੱਚੇ ਉਨ੍ਹਾਂ ਦੇ ਪ੍ਰੇਮ ਸਬੰਧਾਂ ਦਾ ਪਰਦਾਫਾਸ਼ ਨਾ ਕਰ ਦੇਣ ਇਸ ਲਈ ਦੋਵਾਂ ਨੇ ਮਿਲ ਕੇ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ਵਿਚ ਲਾਸ਼ਾਂ ਨੂੰ ਉਨ੍ਹਾਂ ਦੇ ਗੁਆਂਢੀ ਦੀ ਪਾਣੀ ਵਾਲੀ ਟੈਂਕੀ ਵਿਚ ਸੁੱਟ ਦਿੱਤਾ।

ਇਹ ਵੀ ਪੜ੍ਹੋ- ਚੋਣ ਰੰਜ਼ਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚਲੀਆਂ ਗੋਲੀਆਂ, 13 ਸਾਲ ਦੇ ਬੱਚੇ ਨੂੰ ਲੱਗੀ ਗੋਲੀ

ਦੋਵੇਂ ਬੱਚੇ ਚਚੇਰੇ ਭਰਾ ਸਨ। ਉਨ੍ਹਾਂ ਦੇ ਦੋਵੇਂ ਪਿਤਾ ਸੱਕੇ ਭਰਾ ਹਨ। ਬੱਚਿਆਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦੇ ਕਤਲ ਦਾ ਸ਼ੱਕ ਜਤਾਇਆ ਸੀ। ਪੁਲਸ ਨੇ ਵੀ ਹਾਲਾਤਾਂ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਕਤਲ ਹੀ ਮੰਨਿਆ ਹੈ। ਇਸ 'ਤੇ ਪੁਲਸ ਨੇ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ। ਓਧਰ ਜੈਸਲਮੇਰ ਦੇ ਐੱਸ.ਪੀ. ਸੁਧੀਰ ਚੌਧਰੀ ਨੇ ਦੱਸਿਆ ਕਿ ਐਤਵਾਰ ਸਵੇਰੇ ਮਾਸੂਮ ਬੱਚਿਆਂ ਆਦਿਲ (6) ਅਤੇ ਹਸਨੈਨ (10) ਦੀਆਂ ਲਾਸ਼ਾਂ ਸ਼ਹਿਰ ਦੇ ਕੋਤਵਾਲੀ ਇਲਾਕੇ ਦੀ ਮਗਰਾ ਕੱਚੀ ਬਸਤੀ 'ਚ ਉਨ੍ਹਾਂ ਦੇ ਗੁਆਂਢੀ ਦੀ ਪਾਣੀ ਵਾਲੀ ਟੈਂਕੀ 'ਚੋਂ ਮਿਲੀਆਂ। ਇਹ ਦੋਵੇਂ ਬੱਚੇ ਸ਼ਨੀਵਾਰ ਸਵੇਰੇ ਘਰ ਤੋਂ ਲਾਪਤਾ ਹੋ ਗਏ ਸਨ। ਐੱਸ.ਪੀ. ਸੁਧੀਰ ਚੌਧਰੀ ਨੇ ਦੱਸਿਆ ਕਿ ਕਤਲ ਕਰਨ ਵਾਲੇ ਪ੍ਰੇਮੀ ਜੋੜੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ। 

ਇਹ ਵੀ ਪੜ੍ਹੋ- ਰੇਤ ਦੇ ਢੇਰ ਨਾਲ ਢਕਿਆ ਸੀ ਰੇਲਵੇ ਟਰੈੱਕ, ਉੱਪਰੋਂ ਆ ਗਈ ਟਰੇਨ ਤੇ ਫਿਰ...

ਪੁਲਸ ਨੇ ਪ੍ਰੇਮੀ ਅਹਿਸਾਨ ਅਤੇ ਉਸ ਦੀ ਪ੍ਰੇਮਿਕਾ ਸੋਨੀਆ ਨੂੰ ਗ੍ਰਿਫਤਾਰ ਕਰ ਲਿਆ। ਇਹ ਦੋਵੇਂ ਵੀ ਬਾਬਰ ਮਗਰਾ ਦੇ ਰਹਿਣ ਵਾਲੇ ਹਨ। ਦੋਵੇਂ ਬੱਚਿਆਂ ਦੇ ਰਿਸ਼ਤੇਦਾਰ ਹਨ। ਅਹਿਸਾਨ ਬੱਚਿਆਂ ਦਾ ਚਾਚਾ ਅਤੇ ਸੋਨੀਆ ਉਨ੍ਹਾਂ ਦੀ ਮਾਸੀ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਬੱਚਿਆਂ ਨੇ ਉਨ੍ਹਾਂ ਨੂੰ ਪ੍ਰੇਮ ਸਬੰਧ ਬਣਾਉਂਦੇ ਦੇਖ ਲਿਆ ਸੀ। ਇਸ ਤੋਂ ਬਾਅਦ ਸਮਾਜਿਕ ਦਬਾਅ ਦੇ ਡਰੋਂ ਦੋਵਾਂ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ 'ਚ ਬੱਚਿਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਗੁਆਂਢੀ ਦੀ ਪਾਣੀ ਵਾਲੀ ਟੈਂਕੀ ‘ਚ ਸੁੱਟ ਦਿੱਤਾ ਗਿਆ ਤਾਂ ਜੋ ਇਹ ਹਾਦਸਾ ਲੱਗ ਸਕੇ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮਾਂ ਨੇ ਪ੍ਰੇਮ ਸਬੰਧਾਂ ਕਾਰਨ ਬੱਚਿਆਂ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ।

ਇਹ ਵੀ ਪੜ੍ਹੋ-  'ਕੋਈ ਬਚ ਨਹੀਂ ਸਕਦਾ'; ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News