ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ

Monday, Nov 14, 2022 - 12:37 PM (IST)

ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ

ਨਵੀਂ ਦਿੱਲੀ- ਦਿੱਲੀ 'ਚ ਪ੍ਰੇਮੀ ਵਲੋਂ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮੀ ਨੇ ਲਿਵ ਇਨ ਪਾਰਟਨਰ ਦਾ ਕਤਲ ਕਰ ਕੇ ਉਸ ਦੇ 35 ਟੁਕੜੇ ਕਰ ਦਿੱਤੇ। ਮਹਿਰੌਲੀ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕਾ ਦਾ ਨਾਮ ਸ਼ਰਧਾ ਹੈ ਅਤੇ ਉਹ ਮੁੰਬਈ ਦੇ ਮਲਾਡ ਇਲਾਕੇ ਦੀ ਰਹਿਣ ਵਾਲੀ ਸੀ। ਦੋਸ਼ੀ ਪ੍ਰੇਮੀ ਆਫਤਾਬ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ,''ਕਤਲ ਤੋਂ ਬਾਅਦ ਆਫਤਾਬ ਨੇ ਲਾਸ਼ ਦੇ 35 ਟੁਕੜੇ ਕੀਤੇ ਅਤੇ 18 ਦਿਨਾਂ ਤੱਕ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟਦਾ ਰਿਹਾ। ਪੁਲਸ ਦੀ ਫੋਰੈਂਸਿਕ ਟੀਮ ਲਾਸ਼ ਦੇ ਟੁੱਕੜਿਆਂ ਬਾਰੇ ਜਾਣਕਾਰੀ ਜੁਟਾ ਰਹੀ ਹੈ।''

ਇਹ ਵੀ ਪੜ੍ਹੋ : ਗੁਜਰਾਤ ਚੋਣਾਂ 'ਚ ਹੈਲੀਕਾਪਟਰ ਅਤੇ ਚਾਰਟਰਡ ਪਲੇਨ ਦੇ ਝੂਟੇ ਲੈਣਗੇ ਸਿਆਸੀ ਨੇਤਾ, ਬੁਕਿੰਗ 'ਚ ਸਭ ਤੋਂ ਅੱਗੇ ਭਾਜਪਾ

ਸ਼ਰਧਾ ਦੇ ਪਿਤਾ ਨੇ 8 ਨਵੰਬਰ ਨੂੰ ਪੁਲਸ 'ਚ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਐੱਫ.ਆਈ.ਆਰ. ਅਨੁਸਾਰ ਪੀੜਤ ਦੀ 26 ਸਾਲਾ ਧੀ ਸ਼ਰਧਾ ਵਾਕਰ ਮੁੰਬਈ ਦੇ ਮਲਾਡ ਇਲਾਕੇ 'ਚ ਸਥਿਤ ਬਹੁਰਾਸ਼ਟਰੀ ਕੰਪਨੀ ਦੇ ਕਾਲ ਸੈਂਟਰ 'ਚ ਕੰਮ ਕਰਦੀ ਸੀ। ਇੱਥੇ ਸ਼ਰਧਾ ਦੀ ਮੁਲਾਕਾਤ ਆਫਤਾਬ ਅਮੀਨ ਨਾਲ ਹੋਈ ਸੀ। ਦੋਵੇਂ ਕੁਝ ਦਿਨ ਮੁੰਬਈ 'ਚ ਰਹਿਣ ਤੋਂ ਬਾਅਦ ਵਾਪਸ ਦਿੱਲੀ ਆ ਗਏ ਅਤੇ ਇੱਥੇ ਲਿਵ ਇਨ 'ਚ ਰਹਿਣ ਲੱਗੇ। ਪੁਲਸ ਅਧਿਕਾਰੀ ਅਨੁਸਾਰ ਸ਼ਰਧਾ ਨੇ ਆਫਤਾਬ 'ਤੇ ਵਿਆਹ ਦਾ ਦਬਾਅ ਪਾਇਆ ਤਾਂ ਉਸ ਨੇ ਕਤਲ ਦੀ ਸਾਜਿਸ਼ ਰਚੀ। ਦੋਸ਼ੀ ਆਫਤਾਬ ਨੇ ਪੁੱਛ-ਗਿੱਛ 'ਚ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਉਸ ਨੇ ਲਾਸ਼ ਦੇ ਟੁਕੜੇ ਕੀਤੇ ਅਤੇ ਜੰਗਲਾਂ 'ਚ ਸੁੱਟ ਦਿੱਤੇ। ਆਫਤਾਬ ਨੇ ਅੱਗੇ ਕਿਹਾ ਕਿ ਕਤਲ ਦਾ ਕਾਰਨ ਵਿਆਹ ਲਈ ਦਬਾਅ ਬਣਾਉਣਾ ਸੀ। ਸ਼ਰਧਾ ਰੋਜ਼ ਲੜਾਈ ਕਰਦੀ ਸੀ, ਇਸ ਲਈ ਤੰਗ ਆ ਕੇ ਕਤਲ ਕਰ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News