ਔਰਤਾਂ ਨੂੰ ਪਸੰਦ ਆ ਰਹੀਆਂ ਡਰੈੱਸ ਨਾਲ ਮੈਚਿੰਗ ਚੂੜੀਆਂ

Sunday, Nov 01, 2026 - 09:33 AM (IST)

ਔਰਤਾਂ ਨੂੰ ਪਸੰਦ ਆ ਰਹੀਆਂ ਡਰੈੱਸ ਨਾਲ ਮੈਚਿੰਗ ਚੂੜੀਆਂ

ਵੈੱਬ ਡੈਸਕ- ਫੈਸਟੀਵਲ ਸੀਜ਼ਨ ’ਚ ਚੂੜੀਆਂ ਔਰਤਾਂ ਦੀ ਸਭ ਤੋਂ ਫੇਵਰੇਟ ਜਿਊਲਰੀ ਬਣੀ ਹੋਈ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਇੰਡੀਅਨ ਡਰੈੱਸ, ਫਿਰ ਭਾਵੇਂ ਸਿੰਪਲ ਸੂਟ ਹੋਵੇ, ਹੈਵੀ ਸੂਟ, ਲਹਿੰਗਾ-ਚੋਲੀ ਜਾਂ ਸਾੜ੍ਹੀ ਦੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਚੂੜੀਆਂ ਪਹਿਨੇ ਦੇਖਿਆ ਜਾ ਸਕਦਾ ਹੈ। ਅੱਜਕਲ ਔਰਤਾਂ ਅਤੇ ਮੁਟਿਆਰਾਂ ਡਰੈੱਸ ਨਾਲ ਮੈਚਿੰਗ ਚੂੜੀਆਂ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ।

ਮਾਰਕੀਟ ’ਚ ਵੀ ਇਸ ਸਮੇਂ ਤਰ੍ਹਾਂ-ਤਰ੍ਹਾਂ ਦੇ ਰੰਗਾਂ ਅਤੇ ਡਿਜ਼ਾਈਨਾਂ ਦੇ ਚੂੜੀ ਸੈੱਟ ਦੇਖੇ ਜਾ ਸਕਦੇ ਹਨ। ਇਨ੍ਹਾਂ ’ਚ ਕੜੇ, ਲਟਕਣ ਵਾਲੀਆਂ ਚੂੜੀਆਂ, ਗੋਲਡ ਅਤੇ ਸਿਲਵਰ ਚੂੜੀ ਸੈੱਟ, ਮਲਟੀ-ਕਲਰ ਚੂੜੀ ਸੈੱਟ ਖ਼ੂਬ ਪਸੰਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜੈਪੁਰੀ ਡਿਜ਼ਾਈਨ, ਲਾਖ ਦੀਆਂ ਚੂੜੀਆਂ, ਸਿਲਕ ਥ੍ਰੈੱਡ ਚੂੜੀਆਂ, ਕੁੰਦਨ ਅਤੇ ਆਕਸੀਡਾਈਜ਼ਡ ਚੂੜੀ ਸੈੱਟ ਵੀ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਔਰਤਾਂ ਅਤੇ ਮੁਟਿਆਰਾਂ ਬੜੇ ਸ਼ੌਕ ਨਾਲ ਖਰੀਦ ਰਹੀਆਂ ਹਨ। ਚੂੜੀਆਂ ਸਿਰਫ਼ ਇਕ ਗਹਿਣਾ ਹੀ ਨਹੀਂ ਹਨ, ਸਗੋਂ ਮੂਵਮੈਂਟ ਦੌਰਾਨ ਇਨ੍ਹਾਂ ਦੀ ਛਣ-ਛਣ ਦੀ ਆਵਾਜ਼ ਕਾਫ਼ੀ ਸਕੂਨ ਦਿੰਦੀ ਹੈ।

PunjabKesari

ਖ਼ਾਸ ਮੌਕਿਆਂ ’ਤੇ ਚੂੜੀਆਂ ਪਹਿਨਣ ਨਾਲ ਔਰਤਾਂ ਦਾ ਕਾਨਫੀਡੈਂਸ ਲੈਵਲ ਵਧਦਾ ਹੈ ਅਤੇ ਇਹ ਯੂਨੀਕ ਅਤੇ ਟ੍ਰੈਡੀਸ਼ਨਲ ਲੁੱਕ ਦਿੰਦੀ ਹੈ। ਚੂੜੀਆਂ ਪਹਿਨਣ ਤੋਂ ਬਾਅਦ ਹੱਥਾਂ ਦੀ ਗ੍ਰੇਸ ਹੀ ਵੱਖਰੀ ਹੋ ਜਾਂਦੀ ਹੈ। ਬਾਜ਼ਾਰ ’ਚ ਕੁਝ ਔਰਤਾਂ ਸੂਟ ਨਾਲ ਸਿੱਧੇ ਮੈਚਿੰਗ ਚੂੜੀ ਸੈੱਟ ਖਰੀਦਦੀਆਂ ਹਨ ਤਾਂ ਕੁਝ ਅਲੱਗ-ਅਲੱਗ ਤਰ੍ਹਾਂ ਦੀਆਂ ਚੂੜੀਆਂ ਲੈ ਕੇ ਖ਼ੁਦ ਤੋਂ ਹੀ ਨਵਾਂ ਸੈੱਟ ਬਣਾ ਕੇ ਸਟਾਈਲ ਕਰਦੀਆਂ ਹਨ। ਚੂੜੀਆਂ ਤੋਂ ਬਿਨਾਂ ਹੁਣ ਔਰਤਾਂ ਦੀ ਇੰਡੀਅਨ ਲੁੱਕ ਅਧੂਰੀ ਲੱਗਦੀ ਹੈ। ਜਿੱਥੇ ਨਵੀਂ ਦੁਲਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲ ਚੂੜੇ ਅਤੇ ਕਲੀਰੇ ’ਚ ਦੇਖਿਆ ਜਾ ਸਕਦਾ ਹੈ, ਉੱਥੇ ਹੀ ਮੁਟਿਆਰਾਂ ਅਤੇ ਔਰਤਾਂ ਵੀ ਸਟਾਈਲਿਸ਼ ਚੂੜੀ ਸੈੱਟ ਪਹਿਨਣਾ ਪਸੰਦ ਕਰ ਰਹੀਆਂ ਹਨ।

ਔਰਤਾਂ ਦੇ ਜੀਵਨ ’ਚ ਚੂੜੀਆਂ ਦੀ ਇੰਨੀ ਅਹਿਮੀਅਤ ਹੈ ਕਿ ਵਿਆਹਾਂ ਦੌਰਾਨ ਹਲਦੀ, ਮਹਿੰਦੀ ਅਤੇ ਸੰਗੀਤ ਵਾਂਗ ਬੈਂਗਲ ਸੈਰੇਮਨੀ ਵੀ ਕੀਤੀ ਜਾਂਦੀ ਹੈ, ਜਿਸ ’ਚ ਦੁਲਹਨ ਨੂੰ ਸਗਨ ਦੀਆਂ ਚੂੜੀਆਂ ਪਹਿਨਾਈਆਂ ਜਾਂਦੀਆਂ ਹਨ। ਸਿਰਫ਼ ਵਿਆਹੀਆਂ ਹੀ ਨਹੀਂ, ਕੁਵਾਰੀਆਂ ਮੁਟਿਆਰਾਂ ਵੀ ਫੈਸ਼ਨ ਲਈ ਤਰ੍ਹਾਂ-ਤਰ੍ਹਾਂ ਦੀਆਂ ਚੂੜੀਆਂ ਪਹਿਨਦੀਆਂ ਹਨ ਅਤੇ ਵੱਖ-ਵੱਖ ਪੋਜ਼ ’ਚ ਫੋਟੋਸ਼ੂਟ ਕਰਵਾਉਂਦੀਆਂ ਹਨ, ਜੋ ਸੋਸ਼ਲ ਮੀਡੀਆ ’ਚ ਖ਼ੂਬ ਟ੍ਰੈਂਡ ਕਰ ਰਿਹਾ ਹੈ।

ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਸੂਟ ਨਾਲ ਮੈਚਿੰਗ ਚੂੜੀਆਂ ਪੂਰੀ ਲੁੱਕ ਨੂੰ ਕੰਪਲੀਟ ਕਰ ਦਿੰਦੀਆਂ ਹਨ। ਫੈਸਟੀਵਲ ਸੀਜ਼ਨ ’ਚ ਔਰਤਾਂ ਅਤੇ ਮੁਟਿਆਰਾਂ ਆਪਣੀ ਲੁੱਕ ਨੂੰ ਆਪਣੀ ਡਰੈੱਸ ਦੇ ਰੰਗ ਅਤੇ ਡਿਜ਼ਾਈਨ ਦੇ ਹਿਸਾਬ ਨਾਲ ਚੂੜੀਆਂ ਦਾ ਸਹੀ ਸੈੱਟ ਸਟਾਈਲ ਕਰ ਕੇ ਕੰਪਲੀਟ ਕਰ ਰਹੀਆਂ ਹਨ। ਇਹੋ ਛੋਟੀ-ਜੀ ਅਸੈਸਰੀ ਹਰ ਇੰਡੀਅਨ ਡਰੈੱਸ ਨਾਲ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਸੁੰਦਰ ਅਤੇ ਆਕਰਸ਼ਕ ਬਣਾ ਰਹੀ ਹੈ।


author

DIsha

Content Editor

Related News