ਪ੍ਰੇਮਿਕਾ ਨੂੰ ਗੋਦ ''ਚ ਚੱਕ ਦੌੜ ਰਿਹਾ ਸੀ ਪ੍ਰੇਮੀ, ਅਚਾਨਕ ਸੜਕ ''ਤੇ ਠਾਹ ਕਰ ਕੇ ਡਿੱਗਿਆ, ਵੀਡੀਓ ਵਾਇਰਲ

Monday, Jul 29, 2024 - 07:51 PM (IST)

ਪ੍ਰੇਮਿਕਾ ਨੂੰ ਗੋਦ ''ਚ ਚੱਕ ਦੌੜ ਰਿਹਾ ਸੀ ਪ੍ਰੇਮੀ, ਅਚਾਨਕ ਸੜਕ ''ਤੇ ਠਾਹ ਕਰ ਕੇ ਡਿੱਗਿਆ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਇਕ ਜੋੜੇ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਉਸ ਨੂੰ ਆਪਣੀ ਗੋਦ 'ਚ ਚੁੱਕ ਕੇ ਸੜਕ 'ਤੇ ਦੌੜਨ ਲੱਗਦਾ ਹੈ। ਪਰ ਅਚਾਨਕ ਉਸ ਦੀਆਂ ਲੱਤਾਂ ਲੜਖੜਾ ਜਾਂਦੀਆਂ ਹਨ ਤੇ ਉਹ ਸੜਕ 'ਤੇ ਡਿੱਗ ਜਾਂਦਾ ਹੈ। ਪਿਆਰ 'ਚ ਲੋਕ ਆਪਣੇ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਨੂੰ ਭਗਵਾਨ ਵਾਂਗ ਸਮਝਦੇ ਹਨ ਅਤੇ ਇਸ ਵੀਡੀਓ 'ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ। ਜੋੜੇ ਨੇ ਆਪਣੀਆਂ ਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਸੜਕ 'ਤੇ ਇੱਕ ਰੋਮਾਂਟਿਕ ਪਲ ਬਣਾਉਣ ਦਾ ਫੈਸਲਾ ਕੀਤਾ। ਹਾਲਾਂਕਿ, ਇਸ ਨਵੇਂ ਪਿਆਰ ਨੂੰ ਇੱਕ ਅਚਾਨਕ ਚੁਣੌਤੀ ਦਾ ਸਾਹਮਣਾ ਕਰਨਾ ਪਿਆ।

 

ਪ੍ਰੇਮਿਕਾ ਨੇ ਆਪਣੇ ਦਾ ਇਮਤਿਹਾਨ ਲੈਣ ਦਾ ਮਨ ਬਣਾ ਲਿਆ ਤੇ ਇਸ ਦੇ ਲਈ ਉਸ ਨੇ ਨਖਰੇ ਦਿਖਾਉਣਾ ਸ਼ੁਰੂ ਕਰ ਦਿੱਤਾ। ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਮਨਾਉਣ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ, ਜਿਵੇਂ ਉਸ ਨੂੰ ਗਲੇ ਲਾਉਣਾ, ਉਸ ਨੂੰ ਖੁਸ਼ ਕਰਨਾ ਤੇ ਉਸ ਨੂੰ ਕਿੱਸ ਕਰਨਾ। ਪਰ ਪ੍ਰੇਮਿਕਾ ਦੀਆਂ ਉਮੀਦਾਂ ਹੋਰ ਵਧ ਗਈਆਂ ਤੇ ਉਸ ਨੇ ਆਪਣੇ ਪ੍ਰੇਮੀ ਤੋਂ ਕੁਝ ਹੋਰ ਵੀ ਮੰਗ ਕੀਤੀ। ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਆਪਣੀਆਂ ਬਾਹਾਂ ਵਿਚ ਚੁੱਕ ਕੇ ਸੜਕ 'ਤੇ ਦੌੜਨਾ ਸ਼ੁਰੂ ਕਰ ਦਿੱਤਾ। ਦੋਵਾਂ ਦੇ ਵਿਚਾਲੇ ਰੋਮਾਂਸ ਚੋਟੀ 'ਤੇ ਸੀ ਪਰ ਪ੍ਰੇਮੀ ਅਚਾਨਕ ਹੀ ਲੜਖੜਾ ਜਾਂਦਾ ਹੈ। ਇਸ ਨਾਲ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਗੋਦ ਵਿਚ ਲਏ ਸੜਕ ਉੱਤੇ ਡਿੱਗ ਜਾਂਦਾ ਹੈ।

ਉਥੇ ਹੀ ਜੇ ਗੱਲ ਕਰੀਏ ਇਸ ਵੀਡੀਓ ਦੀ ਤਾਂ ਇਹ ਮਜ਼ੇਦਾਰ ਤੇ ਅਜੀਬ ਘਟਨਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ 'ਘਰ ਦੇ ਕਲੇਸ਼' ਨਾਂ ਦੇ ਇਕ ਅਕਾਉਂਟ ਤੋਂ ਸ਼ੇਰ ਕੀਤੀ ਗਈ ਹੈ। ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਤੋਂ ਵਧੇਰੇ ਲੋਕਾਂ ਨੇ ਦੇਖਿਆ ਹੈ ਤੇ ਇਹ ਵੀਡੀਆ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


author

Baljit Singh

Content Editor

Related News