''ਪਿਆਰ'' ਨੇ ਕਰਾ''ਤਾ ਕਤਲ ! ਮਾਪਿਆਂ ਨੇ ਖ਼ੁਦ ਮਾਰ ਕੇ ਰਾਤੋ-ਰਾਤ ਸਾੜ''ਤੀ ਧੀ
Thursday, Jun 19, 2025 - 12:07 PM (IST)

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਇਲਾਕੇ 'ਚ ਗੁਆਂਢੀ ਨੌਜਵਾਨ ਨਾਲ ਵਿਆਹ ਦੀ ਜਿੱਦ ਕਰਨ 'ਤੇ ਇਕ ਕੁੜੀ ਦਾ ਉਸ ਦੇ ਮਾਪਿਆਂ ਨੇ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਯਮੁਨਾ ਨਦੀ ਕਿਨਾਰੇ ਲਿਜਾ ਕੇ ਸਾੜ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਝੂਠੀ ਸ਼ਾਨ ਦੇ ਨਾਂ 'ਤੇ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਬੜੌਤ ਥਾਣਾ ਖੇਤਰ ਦੇ ਲੁਹਾਰੀ ਪਿੰਡ 'ਚ ਸ਼ਿਵਾਨੀ (22) ਨਾਮੀ ਕੁੜੀ ਦਾ ਉਸ ਦੇ ਮਾਤਾ-ਪਿਤਾ ਨੇ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਸ਼ਿਵਾਨੀ ਅਤੇ ਉਸ਼ ਦੇ ਗੁਆਂਢੀ ਅੰਕਿਤ ਵਿਚਾਲੇ ਪਿਛਲੇ ਕਰੀਬ 5 ਸਾਲਾਂ ਤੋਂ ਪ੍ਰੇਮ ਸੰਬੰਧ ਸਨ। ਪਰਿਵਾਰ ਵਾਲਿਆਂ ਨੂੰ ਜਦੋਂ ਦੋਵਾਂ ਦੇ ਰਿਸ਼ਤੇ ਦੀ ਜਾਣਕਾਰੀ ਹੋਣ ਤਾਂ ਉਨ੍ਹਾਂ ਨੇ ਕੁੜੀ ਨੂੰ ਘਰ 'ਚ ਬੰਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਕੁੜੀ ਆਪਣਏ ਫ਼ੈਸਲੇ 'ਤੇ ਕਾਇਮ ਰਹੀ ਅਤੇ ਵਿਆਹ ਦੀ ਜਿੱਦ ਕਰਦੀ ਰਹੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਪਰਿਵਾਰ ਵਾਲਿਆਂ ਨੇ ਕੁੜੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਯਮੁਨਾ ਨਦੀ ਕਿਨਾਰੇ ਲਿਜਾ ਕੇ ਸਾੜ ਦਿੱਤਾ। ਅਸਥੀਆਂ ਨੂੰ ਵੀ ਨਦੀ 'ਚ ਵਹਾ ਦਿੱਤਾ।
ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ
ਬੁੱਧਵਾਰ ਸਵੇਰੇ ਜਦੋਂ ਅੰਕਿਤ ਨੇ ਸ਼ਿਵਾਨੀ ਦਾ ਮੋਬਾਇਲ ਫੋਨ ਲਗਾਤਾਰ ਬੰਦ ਪਾਇਆ ਤਾਂ ਉਸ ਨੂੰ ਸ਼ੱਕ ਹੋਇਆ ਅਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦੱਸਿਆ ਕਿ ਪੁਲਸ ਦੀ ਟੀਮ ਨੇ ਪਿੰਡ ਪਹੁੰਚ ਕੇ ਜਾਂਚ ਕੀਤੀ, ਜਿੱਥੇ ਘਟਨਾ ਦੀ ਪੁਸ਼ਟੀ ਹੋਈ। ਬੜੌਤ ਕੋਤਵਾਲੀ ਦੇ ਇੰਸਪੈਕਟਰ ਮਨੋਜ ਕੁਮਾਰ ਚਹਿਲ ਨੇ ਦੱਸਿਆ ਕਿ ਅੰਕਿਤ ਨੇ ਆਪਣੀ ਪ੍ਰੇਮਿਕਾ ਸ਼ਿਵਾਨੀ ਦੀ ਮਾਂ ਬਬੀਤਾ, ਪਿਤਾ ਸੰਜੀਵ, ਵੱਡੇ ਭਰਾ ਰਵੀ ਅਤੇ ਭੈਣ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਪੁਲਸ ਬਬੀਤਾ ਅਤੇ ਸੰਜੀਵ ਨੂੰ ਕੋਤਵਾਲੀ ਲੈ ਕੇ ਆਈ, ਜਿੱਥੇ ਦੋਵਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਉਨ੍ਹਾਂ ਦੀ ਇੱਜ਼ਤ ਖ਼ਰਾਬ ਕਰ ਰਹੀ ਸੀ, ਇਸ ਲਈ ਉਸ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਬਬੀਤਾ, ਸੰਜੀਵ ਅਤੇ ਰਵੀ ਤੇ ਸ਼ਿਵਾਨੀ ਦੀ ਭੈਣ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਦੇ ਹੋਏ ਬਬੀਤਾ ਅਤੇ ਸੰਜੀਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ 2 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8