ਕਮਲ ਦੇ ਫੁੱਲ ਤੋੜਨ ਗਏ 6ਵੀਂ ਦੇ 2 ਵਿਦਿਆਰਥੀਆਂ ਦੀ ਡੁੱਬਣ ਨਾਲ ਮੌਤ
Monday, Oct 12, 2026 - 04:21 PM (IST)
ਉਪੁਗੁੰਡੂਰ (ਏਜੰਸੀ)- ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ 'ਚ ਸੋਮਵਾਰ ਨੂੰ ਕਮਲ ਦੇ ਤੋੜਨ ਦੌਰਾਨ ਤਲਾਅ 'ਚ ਡੁੱਬਣ ਨਾਲ 6ਵੀਂ ਜਮਾਤ ਦੇ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵੇਂ ਵਿਦਿਆਰਥੀ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਸਕੂਲ 'ਚ ਪੜ੍ਹਦੇ ਸਨ ਅਤੇ ਸਵੇਰੇ ਕਰੀਬ 9 ਵਜੇ ਆਪਣੇ ਘਰੋਂ ਨਿਕਲੇ ਸਨ।
ਅਧਿਕਾਰੀ ਨੇ ਦੱਸਿਆ ਕਿ ਕਰੀਬ 10.30 ਵਜੇ ਇਕ ਵਿਦਿਆਰਥੀ ਦੀ ਲਾਸ਼ ਤਲਾਅ 'ਚ ਤੈਰਦੀ ਹੋਈ ਦਿਖਾਈ ਦਿੱਤੀ। ਇਕ ਪਿੰਡ ਵਾਸੀ ਨੇ ਤਲਾਅ ਦੇ ਕਿਨਾਰੇ ਚੱਪਲਾਂ ਪਈਆਂ ਦੇਖੀਆਂ ਅਤੇ ਹੋਰ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕ ਵਿਦਿਆਰਥੀ ਨੂੰ ਪਾਣੀ 'ਚੋਂ ਬਾਹਰ ਕੱਢਿਆ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਪਿੰਡ ਵਾਸੀਆਂ ਨੂੰ ਇਕ ਹੋਰ ਜੋੜੀ ਚੱਪਲ ਦਿਖਾਈ ਦਿੱਤੀ। ਪਿੰਡ ਵਾਸੀਆਂ ਨੇ ਇਸ ਤੋਂ ਬਾਅਦ ਤਲਾਅ ਦੀ ਤਲਾਸ਼ੀ ਲਈ, ਜਿੱਥੇ ਦੂਜੇ ਵਿਦਿਆਰਥੀ ਦੀ ਲਾਸ਼ ਤਲਹਟੀ 'ਚ ਮਿਲੀ। ਉਨ੍ਹਾਂ ਦੱਸਿਆ ਕਿ ਦੋਵੇਂ ਵਿਦਿਆਰਥੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਲਿਜਾਈਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
