ਲਾਟਰੀ ਦੇ ਇਕ ਟਿਕਟ ਨੇ ਚਮਕਾਈ 6 ਲੋਕਾਂ ਦੀ ਕਿਸਮਤ, ਜਿੱਤੇ 12 ਕਰੋੜ ਰੁਪਏ

Friday, Sep 20, 2019 - 12:26 PM (IST)

ਲਾਟਰੀ ਦੇ ਇਕ ਟਿਕਟ ਨੇ ਚਮਕਾਈ 6 ਲੋਕਾਂ ਦੀ ਕਿਸਮਤ, ਜਿੱਤੇ 12 ਕਰੋੜ ਰੁਪਏ

ਕੇਰਲ— ਕੇਰਲ ਮੇਗਾ ਲਾਟਰੀ 'ਚ ਇਕ ਟਿਕਟ ਨੇ 6 ਲੋਕਾਂ ਦੀ ਕਿਸਮਤ ਚਮਕਾਈ ਹੈ। ਥਿਰੂਓਨਮ ਬੰਪਰ ਲਾਟਰੀ ਦਾ ਪਹਿਲਾ ਇਨਾਮ 12 ਕਰੋੜ ਰੁਪਏ ਨਿਕਲਿਆ ਹੈ, ਜਿਸ ਨੂੰ ਟਿਕਟ ਨੰਬਰ ਟੀ.ਐੱਮ. 160869 ਨੇ ਜਿੱਤਿਆ ਹੈ। ਦਰਅਸਲ ਇਸ ਬੰਪਰ ਲਾਟਰੀ ਦੇ ਇਕ ਟਿਕਟ ਨੂੰ 6 ਲੋਕਾਂ ਨੇ ਮਿਲ ਕੇ ਖਰੀਦਿਆ ਸੀ। ਖਾਸ ਗੱਲ ਇਹ ਹੈ ਕਿ ਲਾਟਰੀ 'ਚ ਜਿਸ ਪਹਿਲੇ ਟਿਕਟ 'ਤੇ 12 ਕਰੋੜ ਰੁਪਏ ਦਾ ਇਨਾਮ ਨਿਕਲਿਆ, ਉਸ ਨੂੰ ਕੋਲੱਮ ਦੇ 6 ਜਿਊਲਰਜ਼ ਨੇ ਮਿਲ ਕੇ ਖਰੀਦਿਆ ਸੀ। ਸਿਰਫ਼ 300 ਰੁਪਏ ਦਾ ਟਿਕਟ ਖਰੀਦ ਕੇ 6 ਲੋਕਾਂ ਦੀ ਕਿਸਮਤ ਚਮਕ ਗਈ ਅਤੇ 12 ਕਰੋੜ ਰੁਪਏ ਜਿੱਤ ਲਏ। ਜ਼ਿਕਰਯੋਗ ਹੈ ਕਿ ਲਾਟਰੀ ਲਈ ਟਿਕਟ ਦੀ ਸੇਲ 21 ਜੁਲਾਈ 2019 ਤੋਂ ਸ਼ੁਰੂ ਹੋਈ ਸੀ।

ਲਾਟਰੀ ਵਿਭਾਗ ਨੇ ਕਿਹਾ ਕਿ ਜੇਤੂਆਂ ਨੂੰ ਜਿੱਤੀ ਗਈ ਰਕਮ ਲੈਣ ਲਈ 30 ਦਿਨਾਂ ਦੇ ਅੰਦਰ ਕਲੇਮ ਕਰਨਾ ਹੋਵੇਗਾ। ਹਾਲਾਂਕਿ ਜੇਤੂ ਨੂੰ 12 ਕਰੋੜ ਦੀ ਪੂਰੀ ਰਾਸ਼ੀ ਨਹੀਂ ਮਿਲੇਗੀ। ਇਨ੍ਹਾਂ 'ਚੋਂ ਟੈਕਸ ਕੱਟਣ ਤੋਂ ਬਾਅਦ ਕਰੀਬ 7.5 ਕਰੋੜ ਰੁਪਏ ਮਿਲਣਗੇ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵਲੋਂ ਚਾਰ ਬੰਪਰ ਫੈਸਟੀਵਲ ਡਰਾਅ ਕੱਢੇ ਜਾਂਦੇ ਹਨ। ਓਣਮ, ਵਿਸ਼ੂ, ਕ੍ਰਿਸਮਿਸ ਅਤੇ ਦੁਸਹਿਰੇ ਮੌਕੇ ਬੰਪਰ ਡਰਾਅ ਕੱਢੇ ਜਾਂਦੇ ਹਨ।


author

DIsha

Content Editor

Related News