ਮੱਧ ਪ੍ਰਦੇਸ਼ ’ਚ ਭਗਵਾਨ ਸ਼ਿਵ ਦੇ ਮੰਦਰ ਦੀ ਬੇਅਦਬੀ, ਲੋਕਾਂ ਲਾਇਆ ਜਾਮ
Thursday, Feb 01, 2024 - 08:17 PM (IST)
ਗੁਨਾ, (ਭਾਸ਼ਾ)- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ਦੇ ਬਾਮੋਰੀ ਕਸਬੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਭਗਵਾਨ ਸ਼ਿਵ ਦੇ ਇੱਕ ਮੰਦਰ ਦੀ ਬੇਅਦਬੀ ਕੀਤੀ| ਉਨ੍ਹਾਂ ਮੰਦਰ ’ਚੋਂ ਸ਼ਿਵਲਿੰਗ ਉਤਾਰ ਦਿੱਤਾ। ਇਹ ਘਟਨਾ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ।
ਇਸ ਘਟਨਾ ਤੋਂ ਗੁੱਸੇ ’ਚ ਆਏ ਲੋਕਾਂ ਨੇ ਗੁਨਾ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਸਥਿਤ ਕਸਬੇ ’ਚ ਸੜਕ ਜਾਮ ਕਰ ਦਿੱਤੀ । ਉਨ੍ਹਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਬਮੋਰੀ ਥਾਣਾ ਦੇ ਇੰਚਾਰਜ ਅਰਵਿੰਦ ਗੌੜ ਨੇ ਦੱਸਿਆ ਕਿ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਇਹ ਮੰਦਰ ਬਾਮੋਰੀ ਦੇ ਬਾਹਰਵਾਰ ਸਥਿਤ ਹੈ। ਰਾਤ ਨੂੰ 5-6 ਵਿਅਕਤੀਆਂ ਨੇ ਮੰਦਰ ’ਚ ਭੰਨਤੋੜ ਕੀਤੀ। ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ।