46 ਸਾਲ ਬਾਅਦ ਸ਼ਿਵ-ਹਨੂੰਮਾਨ ਮੰਦਰ ''ਚ ਹੋਈ ਸਵੇਰ ਦੀ ਆਰਤੀ

Monday, Dec 16, 2024 - 10:24 AM (IST)

46 ਸਾਲ ਬਾਅਦ ਸ਼ਿਵ-ਹਨੂੰਮਾਨ ਮੰਦਰ ''ਚ ਹੋਈ ਸਵੇਰ ਦੀ ਆਰਤੀ

ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ 'ਚ ਬਿਜਲੀ ਦੀ ਚੈਕਿੰਗ ਦੀ ਮੁਹਿੰਮ ਦੌਰਾਨ ਬੰਦ ਪਏ ਸ਼ਿਵ-ਹਨੂੰਮਾਨ ਮੰਦਰ ਦਾ ਪਤਾ ਲੱਗਾ ਸੀ। ਐਤਵਾਰ ਸਵੇਰੇ ਇੱਥੇ ਆਰਤੀ ਤੇ ਪੂਜਾ ਕੀਤੀ ਗਈ। ਇਹ ਮੰਦਰ ਸ਼ਹਿਰ ਦੇ ਮੁਸਲਿਮ ਬਹੁਗਿਣਤੀ ਵਾਲੇ ਖੇਤਰ ਖੱਗੂ ਸਰਾਏ 'ਚ ਮੌਜੂਦ ਹੈ। ਇਥੇ ਪਿਛਲੇ 46 ਸਾਲਾਂ ਤੋਂ ਤਾਲਾ ਲੱਗਾ ਹੋਇਆ ਸੀ। ਸ਼ਨੀਵਾਰ ਡੀ. ਐੱਮ .ਤੇ ਐੱਸ. ਪੀ. ਨੇ ਇਸ ਮੰਦਰ ਦਾ ਤਾਲਾ ਖੁਲ੍ਹਵਾ ਕੇ ਇਸ ਦੀ ਸਫਾਈ ਕਰਵਾਈ। ਮੰਦਰ ’ਚ ਭਗਵਾਨ ਹਨੂੰਮਾਨ ਅਤੇ ਸ਼ਿਵਲਿੰਗ ਦੀ ਮੂਰਤੀ ਮੌਜੂਦ ਹੈ। ਐਤਵਾਰ ਹੋਈ ਆਰਤੀ ’ਚ ਬਹੁਤ ਸਾਰੇ ਸ਼ਰਧਾਲੂਆਂ ਤੇ ਪੁਜਾਰੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਮੰਦਰ ’ਚ ਜਲਾਭਿਸ਼ੇਕ ਵੀ ਕੀਤਾ। ਸੁਰੱਖਿਆ ਪ੍ਰਬੰਧਾਂ ਲਈ ਇੱਥੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ।

ਮੰਦਰ ’ਚ ਬਿਜਲੀ ਪ੍ਰਣਾਲੀ ਬਹਾਲ ਕਰ ਦਿੱਤੀ ਗਈ ਹੈ। ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ। ਇਹ ਮੰਦਰ 1978 ਤੋਂ ਬੰਦ ਸੀ। ਇਸ ਦੇ ਆਸਪਾਸ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕ ਆਪਣੇ ਘਰ ਵੇਚ ਕੇ ਚਲੇ ਗਏ ਸਨ। ਮੰਦਰ ਦੇ ਅੰਦਰ ਭਗਵਾਨ ਸ਼ਿਵ, ਨੰਦੀ, ਹਨੂੰਮਾਨ ਜੀ ਅਤੇ ਕਾਰਤੀਕੇਯ ਜੀ ਦੀਆਂ ਪੁਰਾਤਨ ਮੂਰਤੀਆਂ ਮਿਲੀਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਮੰਦਰ ਦੇ ਕੋਲ ਖੂਹ ਦੀ ਮੌਜੂਦਗੀ ਦਾ ਵੀ ਪਤਾ ਲੱਗਾ। ਖੂਹ ਨੂੰ ਸਲੈਬ ਦੀ ਮਦਦ ਨਾਲ ਢੱਕਿਆ ਗਿਆ ਸੀ। ਜੇ. ਸੀ. ਬੀ. ਦੀ ਮਦਦ ਨਾਲ ਖੂਹ ਦੀ ਸਲੈਬ ਤੋੜੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਦਰ ਦੇ ਆਲੇ-ਦੁਆਲੇ ਕੀਤੇ ਗਏ ਕਬਜ਼ੇ ਹਟਾਏ ਜਾਣਗੇ। ਜ਼ਿਲਾ ਮੈਜਿਸਟਰੇਟ ਰਾਜਿੰਦਰ ਪੈਂਸੀਆ ਨੇ ਦੱਸਿਆ ਕਿ ਮੰਦਰ ਅਤੇ ਖੂਹ ਦੀ ਕਾਰਬਨ ਡੇਟਿੰਗ ਵੀ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News