ਅਗਲੇ 82 ਸਾਲਾਂ ਤੱਕ ਨਹੀਂ ਲੱਗੇਗਾ ਇੰਨਾ ਲੰਬਾ ਚੰਦਰ ਗ੍ਰਹਿਣ
Saturday, Jul 14, 2018 - 01:55 AM (IST)

ਨਵੀਂ ਦਿੱਲੀ— ਇਸ ਸਦੀ ਦਾ ਸਭ ਤੋਂ ਲੰਬਾ ਪੂਰਨ ਚੰਦਰ ਗ੍ਰਹਿਣ 27-28 ਜੁਲਾਈ ਦੀ ਰਾਤ ਨੂੰ ਲੱਗੇਗਾ, ਜੋ ਲੱਗਭਗ ਪੌਣੇ ਦੋ ਘੰਟੇ ਤਕ ਰਹੇਗਾ। ਖਾਸ ਗੱਲ ਇਹ ਹੋਵੇਗੀ ਕਿ ਇਸ ਨੂੰ ਇਸ ਵਾਰ ਦੇਸ਼ ਦੇ ਸਾਰੇ ਹਿੱਸਿਆਂ 'ਚ ਦੇਖਿਆ ਜਾ ਸਕੇਗਾ। ਧਰਤੀ ਵਿਗਿਆਨ ਮੰਤਰਾਲਾ ਨੇ ਦੱਸਿਆ ਕਿ 1 ਘੰਟਾ 43 ਮਿੰਟ ਤੱਕ ਚੰਦਰਮਾ ਪੂਰੀ ਤਰ੍ਹਾਂ ਧਰਤੀ ਦੀ ਛਾਂ ਵਿਚ ਹੋਵੇਗਾ, ਜੋ ਨਾ ਸਿਰਫ ਸਾਲ 2001 ਤੋਂ ਹੁਣ ਤੱਕ ਦਾ ਸਭ ਤੋਂ ਲੰਬਾ ਪੂਰਨ ਚੰਦਰ ਗ੍ਰਹਿਣ ਹੋਵੇਗਾ ਸਗੋਂ ਅਗਲੇ 82 ਸਾਲ ਯਾਨੀ ਸਾਲ 2100 ਤੱਕ ਇੰਨਾ ਲੰਬਾ ਪੂਰਨ ਚੰਦਰ ਗ੍ਰਹਿਣ ਦੁਬਾਰਾ ਨਹੀਂ ਲੱਗੇਗਾ।
ਇਸ ਤੋਂ ਇਲਾਵਾ 27 ਜੁਲਾਈ ਨੂੰ ਲਾਲ ਗ੍ਰਹਿ ਮੰਗਲ ਧਰਤੀ ਦੇ ਠੀਕ ਸਾਹਮਣੇ ਹੋਵੇਗਾ। ਇਸ ਤਰ੍ਹਾਂ ਉਸ ਦਿਨ ਧਰਤੀ ਸੂਰਜ ਤੇ ਮੰਗਲ ਵਿਚਾਲੇ ਹੋਵੇਗੀ।