14,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇਂਹੱਥੀ ਫੜਿਆ ਪਟਵਾਰੀ ! ਤਿੰਨ ਕਿਸ਼ਤਾਂ 'ਚ ਮੰਗੇ ਸੀ ਕੁੱਲ 42,000 ਰੁਪਏ
Monday, Oct 06, 2025 - 05:53 PM (IST)

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ 'ਚ ਗਵਾਲੀਅਰ ਲੋਕਾਯੁਕਤ ਪੁਲਸ ਨੇ ਸੋਮਵਾਰ ਨੂੰ ਇੱਕ ਭ੍ਰਿਸ਼ਟ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਪਟਵਾਰੀ ਅਮਨ ਸ਼ਰਮਾ, ਜੱਦੀ ਜ਼ਮੀਨ 'ਤੇ ਨਾਮ ਦਰੁਸਤ ਕਰਨ ਲਈ 14,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਲੋਕਾਯੁਕਤ ਸੁਪਰਡੈਂਟ ਆਫ ਪੁਲਸ ਨਿਰੰਜਨ ਲਾਲ ਸ਼ਰਮਾ ਨੇ ਦੱਸਿਆ ਕਿ ਅਮਨ ਸ਼ਰਮਾ ਪੁੱਤਰ ਉਮਾਸ਼ੰਕਰ ਸ਼ਰਮਾ ਨੂੰ ਜਨਪਦ ਪੰਚਾਇਤ, ਮੇਹਗਾਓਂ ਦੇ ਪਿੱਛੇ ਦੇ ਕੰਪਲੈਕਸ ਵਿੱਚ ਰਿਸ਼ਵਤ ਲੈਂਦੇ ਫੜਿਆ ਗਿਆ।
ਐਸਪੀ ਨੇ ਦੱਸਿਆ ਕਿ ਕਿਸਾਨ ਸੰਜੇ ਸਿੰਘ, ਵਾਸੀ ਰਠੀਆਪੁਰਾ, ਗੌਰਮੀ, ਭਿੰਡ ਨੇ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਅਮਨ ਸ਼ਰਮਾ ਜੱਦੀ ਜ਼ਮੀਨ 'ਤੇ ਨਾਮ ਦਰੁਸਤ ਕਰਨ ਲਈ ਤਿੰਨ ਕਿਸ਼ਤਾਂ ਵਿੱਚ ਕੁੱਲ 42,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਤਸਦੀਕ ਕਰਨ 'ਤੇ ਸ਼ਿਕਾਇਤ ਸੱਚੀ ਪਾਈ ਗਈ। ਲੋਕਾਯੁਕਤ ਪੁਲਸ, ਜੋ ਪਹਿਲਾਂ ਹੀ ਚੌਕਸ ਸੀ। ਪੁਲਸ ਨੇ ਕਿਸਾਨ ਸੰਜੇ ਸਿੰਘ ਨੂੰ ਜਿਵੇਂ ਹੀ 14,000 ਰੁਪਏ ਦੀ ਪਹਿਲੀ ਰਿਸ਼ਵਤ ਅਮਨ ਸ਼ਰਮਾ ਨੂੰ ਸੌਂਪੀ ਤਾਂ ਕਾਰਵਾਈ ਕਰਦਿਆਂ ਤੁਰੰਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਵਿਰੁੱਧ ਪੀਸੀ ਐਕਟ 1988 (2018 ਵਿੱਚ ਸੋਧੇ ਅਨੁਸਾਰ) ਦੀ ਧਾਰਾ 7, 13(1)ਬੀ, ਅਤੇ 13(2) ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8