ਜੈਨ ਸਮੁਦਾਏ ਨੇ ਖਰੀਦੀਆਂ 186 ਲਗਜ਼ਰੀ ਕਾਰਾਂ , ਕਰੋੜਾਂ ਰੁਪਏ ਦੇ ਕੀਤੀ ਮੋਟੀ ਬਚਤ, ਜਾਣੋ ਪੂਰਾ ਮਾਮਲਾ
Monday, Oct 20, 2025 - 04:28 PM (IST)

ਅਹਿਮਦਾਬਾਦ (ਭਾਸ਼ਾ) - ਗੁਜਰਾਤ ’ਚ ਜੈਨ ਸਮੁਦਾਏ ਨੇ 21 ਕਰੋੜ ਰੁਪਏ ਦੀ ਛੋਟ ਪ੍ਰਾਪਤ ਕਰ ਕੇ 186 ਮਹਿੰਗੀ ਆਂ (ਲਗਜ਼ਰੀ) ਕਾਰਾਂ ਘਰ ਲਿਆ ਕੇ ਆਪਣੀ ਜ਼ਬਰਦਸਤ ਖਰੀਦ ਸਮਰੱਥਾ ਵਿਖਾਈ ਹੈ।
ਇਹ ਵੀ ਪੜ੍ਹੋ : ਅਜੇ ਨਹੀਂ ਲੱਗੇਗੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ! ਇਸ ਪੱਧਰ 'ਤੇ ਜਾਣਗੀਆਂ ਕੀਮਤਾਂ
ਜੈਨ ਅੰਤਰਰਾਸ਼ਟਰੀ ਵਪਾਰ ਸੰਗਠਨ (ਜੇ. ਆਈ. ਟੀ. ਓ.) ਦੇ ਉਪ-ਪ੍ਰਧਾਨ ਹਿਮਾਂਸ਼ੂ ਸ਼ਾਹ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੀ. ਐੱਮ. ਡਬਲਯੂ., ਆਡੀ ਅਤੇ ਮਰਸੀਡੀਜ਼ ਵਰਗੇ ਲਗਜ਼ਰੀ ਵਾਹਨ ਬ੍ਰਾਂਡ ਦੇ ਨਾਲ ਇਹ ‘ਆਪਣੀ ਤਰ੍ਹਾਂ ਦਾ ਵੱਖ ਸੌਦਾ’ ਜੇ. ਆਈ. ਟੀ. ਓ. ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ : ਨਵਾਂ Cheque Clearing System ਫ਼ੇਲ!, Bounce ਹੋ ਰਹੇ ਚੈੱਕ, ਗਾਹਕਾਂ 'ਚ ਮਚੀ ਹਾਹਾਕਾਰ
ਉਨ੍ਹਾਂ ਦੱਸਿਆ ਕਿ ਜੇ. ਆਈ. ਟੀ. ਓ. ਇਕ ਗੈਰ-ਲਾਭਕਾਰੀ ਸਮੁਦਾਇਕ ਸੰਸਥਾ ਹੈ, ਜਿਸ ਦੇ ਪੂਰੇ ਭਾਰਤ ’ਚ 65,000 ਮੈਂਬਰ ਹਨ। ਸ਼ਾਹ ਨੇ ਕਿਹਾ,‘‘ਇਹ 186 ਲਗਜ਼ਰੀ ਕਾਰਾਂ, ਜਿਨ੍ਹਾਂ ’ਚੋਂ ਹਰੇਕ ਦੀ ਕੀਮਤ 60 ਲੱਖ ਰੁਪਏ ਤੋਂ 1.3 ਕਰੋੜ ਰੁਪਏ ਵਿਚਕਾਰ ਹੈ, ਇਸ ਸਾਲ ਜਨਵਰੀ ਤੋਂ ਜੂਨ ਵਿਚਾਲੇ ਪੂਰੇ ਭਾਰਤ ’ਚ ਉਨ੍ਹਾਂ ਦੇ ਮਾਲਿਕਾਂ ਨੂੰ ਸੌਂਪ ਦਿੱਤੀਆਂ ਗਈਆਂ। ਜੇ. ਆਈ. ਟੀ. ਓ. ਦੇ ਰਾਸ਼ਟਰ ਵਿਆਪੀ ਅਭਿਆਨ ਨਾਲ ਸਾਡੇ ਮੈਂਬਰਾਂ ਨੂੰ ਛੋਟ ਦੇ ਤੌਰ ’ਤੇ 21 ਕਰੋੜ ਰੁਪਏ ਦੀ ਬਚਤ ਹੋਈ।’’
ਇਹ ਵੀ ਪੜ੍ਹੋ : ਸੋਨੇ ’ਚ ਤੂਫਾਨੀ ਤੇਜ਼ੀ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ
ਉਨ੍ਹਾਂ ਕਿਹਾ ਕਿ ਸੰਗਠਨ ਸਿਰਫ ਇਕ ਸਹੂਲਤ ਪ੍ਰਦਾਤਾ ਦੇ ਤੌਰ ’ਤੇ ਸੀ ਅਤੇ ਉਸ ਨੂੰ ਇਸ ਸੌਦੇ ਨਾਲ ਕੋਈ ਮੁਨਾਫਾ ਨਹੀਂ ਹੋਇਆ। ਸ਼ਾਹ ਨੇ ਕਿਹਾ ਕਿ ਜ਼ਿਆਦਾਤਰ ਕਾਰਾਂ ਗੁਜਰਾਤ ਦੇ ਜੈਨ ਸਮੁਦਾਏ ਦੇ ਲੋਕਾਂ ਨੇ ਖਰੀਦੀਆਂ। ਨਿਤੀਨ ਜੈਨ ਨੇ ਦੱਸਿਆ ਕਿ ਇਹ ਸਭ ਉਦੋਂ ਸ਼ੁਰੂ ਹੋਇਆ, ਜਦੋਂ ਕੁਝ ਜੇ. ਆਈ. ਟੀ. ਓ. ਮੈਂਬਰਾਂ ਨੇ ਸਮੁਦਾਏ ਦੀ ਮਜ਼ਬੂਤ ਖਰੀਦ ਸ਼ਕਤੀ ਦਾ ਲਾਭ ਚੁੱਕ ਕੇ ਕਾਰ ਨਿਰਮਾਤਾਵਾਂ ਤੋਂ ਭਾਰੀ ਛੋਟ ਹਾਸਲ ਕਰਨ ਦਾ ਸੁਝਾਅ ਦਿੱਤਾ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 10g Gold ਦੇ ਭਾਅ ਜਾਣ ਰਹਿ ਜਾਓਗੇ ਹੈਰਾਨ
ਉਨ੍ਹਾਂ ਕਿਹਾ,“ਹਾਲਾਂਕਿ ਖਰੀਦ ਸ਼ਕਤੀ ਜੈਨ ਸਮੁਦਾਏ ਦੀਆਂ ਪ੍ਰਮੁੱਖ ਖੂਬੀਆਂ ’ਚੋਂ ਇਕ ਹੈ, ਇਸ ਲਈ ਅਸੀਂ ਆਪਣੇ ਮੈਂਬਰਾਂ ਦੀ ਖਰੀਦਦਾਰੀ ’ਤੇ ਵੱਧ ਛੋਟ ਯਕੀਨੀ ਕਰਨ ਲਈ ਬ੍ਰਾਂਡ ਨਾਲ ਸਿੱਧਾ ਸੰਪਰਕ ਕਰਨ ਦਾ ਵਿਚਾਰ ਬਣਾਇਆ। ਕਾਰ ਨਿਰਮਾਤਾਵਾਂ ਨੇ ਵੀ ਇਸ ਨੂੰ ਫਾਇਦੇਮੰਦ ਸਮਝਿਆ ਅਤੇ ਸਾਨੂੰ ਛੋਟ ਦੀ ਪੇਸ਼ਕਸ਼ ਕੀਤੀ ਕਿਉਂਕਿ ਇਸ ਸੌਦੇ ਨਾਲ ਉਨ੍ਹਾਂ ਦੀ ਮਾਰਕੀਟਿੰਗ ਲਾਗਤ ਘੱਟ ਹੋ ਗਈ।”
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8