ਭੈਣਾਂ ਦੇ ਖਾਤਿਆਂ ''ਚ ਹੁਣ ਆਉਣਗੇ 1500 ਰੁਪਏ, ਇਸ ਸੂਬੇ ਦੇ CM ਦਾ ਵੱਡਾ ਐਲਾਨ
Thursday, Oct 23, 2025 - 03:26 PM (IST)

ਭੋਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਅੱਜ ਭਾਈ ਦੂਜ ਦੇ ਮੌਕੇ 'ਤੇ ਇਕ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਾਡਲੀ ਬਹਿਣਾ ਯੋਜਨਾ ਦੀਆਂ ਸਾਰੀਆਂ ਮਹਿਲਾ ਲਾਭਪਾਤਰੀਆਂ ਨੂੰ ਅਗਲੀ ਕਿਸ਼ਤ ਵਿੱਚ ₹1,500 ਵਾਧੂ ਮਿਲਣਗੇ। ਡਾ. ਯਾਦਵ ਨੇ ਕੈਬਨਿਟ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਗਲੀ ਕਿਸ਼ਤ ਵਿੱਚ ਰਾਜ ਦੀਆਂ ਸਾਰੀਆਂ ਲਾਡਲੀ ਭੈਣਾਂ ਨੂੰ 1500 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 1 ਤੋਂ 3 ਨਵੰਬਰ ਤੱਕ ਮੱਧ ਪ੍ਰਦੇਸ਼ ਸਥਾਪਨਾ ਦਿਵਸ ਦਾ ਰਾਜ ਪੱਧਰੀ ਸਮਾਗਮ ਭੋਪਾਲ ਵਿੱਚ ਹੋਵੇਗਾ।
ਪੜ੍ਹੋ ਇਹ ਵੀ : ਵੱਡੀ ਕਾਰਵਾਈ: ਦਵਾਈਆਂ ਦੀ Online ਵਿਕਰੀ 'ਤੇ ਪਾਬੰਦੀ! ਕਰੋੜਾਂ ਰੁਪਏ ਦੇ ਕਾਰੋਬਾਰ ਨੂੰ ਵੱਡਾ ਝਟਕਾ
ਇਸ ਸਮੇਂ ਦੌਰਾਨ ਡਿਵੀਜ਼ਨਲ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਕਿਸਾਨਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ 9.36 ਲੱਖ ਸੋਇਆਬੀਨ ਉਤਪਾਦਕ ਕਿਸਾਨਾਂ ਨੇ ਪੋਰਟਲ 'ਤੇ ਰਜਿਸਟਰੇਸ਼ਨ ਕਰਵਾਈ ਹੈ। ਕਿਸਾਨ 24 ਅਕਤੂਬਰ, 2025 ਤੋਂ 15 ਜਨਵਰੀ, 2026 ਤੱਕ ਆਪਣੀਆਂ ਫ਼ਸਲਾਂ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਧਨਤੇਰਸ 'ਤੇ ਰਾਜ ਦੇ ਕਿਸਾਨਾਂ ਨੂੰ 781 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੰਡੀ ਗਈ ਹੈ ਅਤੇ ਇਸ ਵਿੱਤੀ ਸਾਲ ਵਿੱਚ ਹੁਣ ਤੱਕ ਲਗਭਗ 1,802 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੰਡੀ ਜਾ ਚੁੱਕੀ ਹੈ।
ਪੜ੍ਹੋ ਇਹ ਵੀ : ਇਨ੍ਹਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ, ਹੋਵੇਗੀ 30000 ਰੁਪਏ ਤਨਖਾਹ! ਹੋ ਗਿਆ ਵੱਡਾ ਐਲਾਨ