ਲੋਕ ਸਭਾ ''ਚ ਗੂੰਜਿਆ ਮਹਾਰਾਸ਼ਟਰ ''ਚ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁੱਦਾ

Monday, Nov 18, 2019 - 03:13 PM (IST)

ਲੋਕ ਸਭਾ ''ਚ ਗੂੰਜਿਆ ਮਹਾਰਾਸ਼ਟਰ ''ਚ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁੱਦਾ

ਨਵੀਂ ਦਿੱਲੀ (ਭਾਸ਼ਾ)— ਮਹਾਰਾਸ਼ਟਰ ਵਿਚ ਪਿਛਲੇ ਮਹੀਨੇ ਬੇਮੌਸਮ ਬਾਰਿਸ਼ ਨਾਲ ਫਸਲਾਂ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁੱਦਾ ਸੋਮਵਾਰ ਨੂੰ ਲੋਕ ਸਭਾ 'ਚ ਗੂੰਜਿਆ। ਮਹਾਰਾਸ਼ਟਰ ਤੋਂ ਆਜ਼ਾਦ ਉਮੀਦਵਾਰ ਨਵਨੀਤ ਰਾਣਾ ਨੇ ਸਿਫਰ ਕਾਲ 'ਚ ਇਸ ਮੁੱਦੇ ਨੂੰ ਚੁੱਕਦੇ ਹੋਏ ਸੂਬੇ ਦੇ ਕਿਸਾਨਾਂ ਦੀ ਮੌਜੂਦਾ ਤਰਸਯੋਗ ਸਥਿਤੀ ਲਈ ਸਿੱਧੇ ਤੌਰ 'ਤੇ ਸ਼ਿਵ ਸੈਨਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਦੇ ਪਿੱਛਲੇ ਸ਼ਿਵ ਸੈਨਾ ਦਾ ਸਵਾਰਥ ਲੁਕਿਆ ਸੀ। ਉਨ੍ਹਾਂ ਨੇ ਸ਼ਿਵ ਸੈਨਾ ਮੈਂਬਰਾਂ ਦੇ ਰੌਲੇ-ਰੱਪੇ ਦਰਮਿਆਨ ਕਿਹਾ ਜੇਕਰ ਉਸ ਨੂੰ ਇੰਨੀ ਹੀ (ਕਿਸਾਨਾਂ ਪ੍ਰਤੀ) ਹਮਦਰਦੀ ਸੀ ਤਾਂ ਉਸ ਨੂੰ ਸੂਬੇ 'ਚ ਸਰਕਾਰ ਦਾ ਗਠਨ ਕਰਨਾ ਚਾਹੀਦਾ ਸੀ। 

ਮਹਾਰਾਸ਼ਟਰ ਦੇ ਏ. ਆਈ. ਐੱਮ. ਆਈ. ਐੱਮ. ਦੇ ਮੈਂਬਰ ਇਮਤਿਆਜ਼ ਜਲੀਲ ਸਈਅਦ ਨੇ ਕਿਹਾ ਕਿ ਸੂਬੇ 'ਚ 3 ਸਾਲ ਸੋਕਾ ਪਿਆ ਸੀ ਪਰ ਇਸ ਵਾਰ ਬੇਮੌਸਮ ਬਾਰਿਸ਼ ਕਾਰਨ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਕਿਸਾਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸੁਧ ਲੈਣ ਵਾਲਾ ਕੋਈ ਨਹੀਂ ਹੈ। ਮਹਾਰਾਸ਼ਟਰ ਅੰਦਰ ਕੋਈ ਸਰਕਾਰ ਨਹੀਂ ਹੈ। ਉਨ੍ਹਾਂ ਨੇ ਅਕਤੂਬਰ ਮਹੀਨੇ 'ਚ ਸੂਬੇ 'ਚ ਹੋਈ ਬੇਮੌਸਮੀ ਬਾਰਿਸ਼ ਤੋਂ ਪ੍ਰਭਾਵਿਤ ਕਿਸਾਨਾਂ ਲਈ ਰਾਜਪਾਲ ਵਲੋਂ ਐਲਾਨੇ 8,000 ਰੁਪਏ ਪ੍ਰਤੀ ਹੈਕਟੇਅਰ ਦੀ ਮੁਆਵਜਾ ਰਾਹਤ ਮਦਦ ਰਾਸ਼ੀ ਨੂੰ ਅਣਉੱਚਿਤ ਦੱਸਿਆ। ਉਨ੍ਹਾਂ ਨੇ ਕੇਂਦਰ ਤੋਂ ਇਸ ਨੂੰ ਵਧਾ ਕੇ 25,000 ਰੁਪਏ ਪ੍ਰਤੀ ਹੈਕਟੇਅਰ ਕਰਨ ਦੀ ਮੰਗ ਕੀਤੀ।


author

Tanu

Content Editor

Related News