ਲੋਕ ਸਭਾ ਚੋਣਾਂ 2019 : ਜਾਣੋ 8 ਸੂਬਿਆਂ ਦੀਆਂ 59 ਸੀਟਾਂ 'ਤੇ ਹੋਈ ਵੋਟਿੰਗ ਦਾ ਹਾਲ
Sunday, May 19, 2019 - 06:26 PM (IST)

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਲਈ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਐਤਵਾਰ ਸ਼ਾਮ 6 ਵਜੇ ਖਤਮ ਹੋ ਗਈ। ਕੁੱਲ 7 ਗੇੜ ਵਿਚ ਹੋਈਆਂ 543 ਲੋਕ ਸਭਾ ਸੀਟਾਂ ਲਈ ਵੋਟਿੰਗ ਦੇ ਨਤੀਜੇ 23 ਮਈ ਨੂੰ ਆਉਣਗੇ, ਜਿਸ ਦੀ ਹਰ ਕਿਸੇ ਨੂੰ ਬੇਸਬਰੀ ਨੂੰ ਉਡੀਕ ਹੈ। ਕੁੱਲ 59 ਸੀਟਾਂ 'ਤੇ ਮੋਦੀ ਸਮੇਤ 918 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਈ. ਵੀ. ਐੱਮ. ਮਸ਼ੀਨ 'ਚ ਬੰਦ ਹੋ ਗਿਆ ਹੈ।
ਕਿਨ੍ਹਾਂ ਸੀਟਾਂ 'ਤੇ ਹੋ ਰਹੀ ਹੈ ਵੋਟਿੰਗ
ਉੱਤਰ ਪ੍ਰਦੇਸ਼ - ਵਾਰਾਣਸੀ, ਗੋਰਖਪੁਰ, ਬਲਿਆ, ਘੋਸੀ, ਗਾਜ਼ੀਪੁਰ, ਸੰਤ ਕਬੀਰ ਨਗਰ, ਮਿਰਜ਼ਾਪੁਰ, ਰਾਬਰਟਸ (ਸੁ), ਕੁਸ਼ੀਨਗਰ, ਮਹਾਰਾਜਗੰਜ, ਚੰਦੌਲੀ, ਸਲੇਮਪੁਰ, ਦੇਵਰਿਆ।
ਪੰਜਾਬ - ਅੰਮ੍ਰਿਤਸਰ, ਆਨੰਦਪੁਰ ਸਾਹਿਬ, ਖੰਡੂਰ ਸਾਹਿਬ, ਗੁਰਦਾਸਪੁਰ, ਜਲੰਧਰ, ਪਟਿਆਲਾ, ਫਤਿਹਗੜ੍ਹ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਲੁਧਿਆਣਾ, ਸੰਗਰੂਰ, ਹੋਸ਼ਿਆਰਪੁਰ।
ਮੱਧ ਪ੍ਰਦੇਸ਼ - ਖੰਡਵਾ, ਖਰਗੋਨ, ਦੇਵਾਸ, ਉਜੈਨ, ਧਾਰ, ਰਤਲਾਮ, ਮੰਦਸੌਰ ਤੇ ਇੰਦੌਰ।
ਪੱਛਮੀ ਬੰਗਾਲ - ਕੋਲਕਾਤਾ ਉੱਤਰ, ਕੋਲਕਾਤਾ ਦੱਖਣੀ, ਦਮ ਦਮ, ਬਾਰਾਸਾਤ, ਬਸਰੀਹਾਟ, ਜਾਦਵਪੁਰ, ਡਾਇਮੰਡ ਹਾਰਬਰ, ਜੈਨਗਰ ਤੇ ਮਥੁਰਾਪੁਰ।
ਬਿਹਾਰ - ਪਟਨਾ ਸਾਹਿਬ, ਪਾਟਲਿਪੁਤਕ, ਆਰਾ, ਬਕਸਰ, ਕਾਰਾਕਾਟ, ਸਾਸਾਰਾਮ, ਨਾਲੰਦਾ ਤੇ ਜਹਾਨਾਬਾਦ।
ਹਿਮਾਚਲ ਪ੍ਰਦੇਸ਼ - ਹਮੀਰਪੁਰ, ਕਾਂਗੜਾ, ਮੰਡੀ ਸ਼ਿਮਲਾ।
ਝਾਰਖੰਡ - ਗਿਰਿਡੀਹ, ਧਨਬਾਦ, ਜਮਸ਼ੇਦਪੁਰ ਤੇ ਸਿੰਘਭੂਮ (ਚਾਈਬਾਸਾ)।
ਚੰਡੀਗੜ੍ਹ- ਚੰਡੀਗੜ੍ਹ
ਸੂਬੇ ਦਾ ਨਾਂ | ਵੋਟਿੰਗ |
ਬਿਹਾਰ | 49.52 |
ਹਿਮਾਚਲ ਪ੍ਰਦੇਸ਼ | 66.18 |
ਮੱਧ ਪ੍ਰਦੇਸ਼ | 69.38 |
ਪੰਜਾਬ | 58.81 |
ਉਤਰ ਪ੍ਰਦੇਸ਼ | 54.37 |
ਪੱਛਮੀ ਬੰਗਾਲ | 70.05 |
ਝਾਰਖੰਡ | 70.43 |
ਚੰਡੀਗੜ੍ਹ | 63.57 |