ਲੋਕ ਸਭਾ ''ਚ ਸੀਟ ਵੰਡ : ਸਮਰਿਤੀ ਪਹਿਲੀ ਤਾਂ ਰਾਹੁਲ ਬੈਠਣਗੇ ਦੂਜੀ ਲਾਈਨ ''ਚ

8/1/2019 10:32:07 AM

ਨਵੀਂ ਦਿੱਲੀ— ਲੋਕ ਸਭਾ 'ਚ ਸੀਟਾਂ ਦੀ ਵੰਡ ਕਰ ਦਿੱਤੀ ਗਈ ਹੈ। ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਨਾਲ ਡੀ.ਐੱਮ.ਕੇ. ਦੇ ਟੀ.ਆਰ. ਬਾਲੂ ਨੂੰ ਪਹਿਲੀ ਲਾਈਨ 'ਚ ਜਗ੍ਹਾ ਦਿੱਤੀ ਗਈ ਹੈ। ਰਾਹੁਲ ਗਾਂਧੀ ਇਸ ਵਾਰ ਵੀ ਦੂਜੀ ਲਾਈਨ 'ਚ ਯਾਨੀ ਆਪਣੀ ਪੁਰਾਣੀ ਸੀਟ 'ਤੇ ਹੀ ਬੈਠਣਗੇ। ਉੱਥੇ ਹੀ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੂੰ ਪਹਿਲੀ ਲਾਈਨ 'ਚ ਜਗ੍ਹਾ ਮਿਲੀ ਹੈ। ਜ਼ਿਕਰਯੋਗ ਹੈ ਕਿ ਪਹਿਲੀ ਲਾਈਨ 'ਚ ਪਹਿਲੀ ਸੀਟ ਪੀ.ਐੱਮ. ਮੋਦੀ ਦੀ ਹੋਵੇਗੀ। ਉਸ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਨਿਤੀਨ ਗਡਕਰੀ ਦੀਆਂ ਸੀਟਾਂ ਤੈਅ ਕੀਤੀਆਂ ਗਈਆਂ ਹਨ। ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਮੈਂਬਰ ਅਤੇ ਪਹਿਲੀ ਵਾਰ ਲੋਕ ਸਭਾ 'ਚ ਚੁਣ ਕੇ ਆਏ ਅਮਿਤ ਸ਼ਾਹ, ਰਵੀਸ਼ੰਕਰ ਪ੍ਰਸਾਦ ਅਤੇ ਸਮਰਿਤੀ ਨੂੰ ਹੇਠਲੀ ਸਦਨ 'ਚ ਅਗਲੀ ਲਾਈਨ 'ਚ ਬੈਠਣ ਦੀ ਜਗ੍ਹਾ ਮਿਲੀ।

ਵਿਰੋਧੀ ਦਲਾਂ 'ਚ ਅਗਲੀ ਲਾਈਨ 'ਚ ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਸੀਨੀਅਰ ਸੰਸਦ ਮੈਂਬਰ ਮੁਲਾਇਮ ਸਿੰਘ ਯਾਦਵ, ਦਰਮੁਕ ਨੇਤਾ ਟੀ.ਆਰ.ਬਾਲੂ ਨੂੰ ਸਥਾਨ ਦਿੱਤਾ ਗਿਆ ਹੈ। ਉੱਥੇ ਹੀ ਸਰਕਾਰ ਨੇ ਰਾਹੁਲ ਦੇ ਕਾਂਗਰਸ ਪ੍ਰਧਾਨ ਨਾ ਹੋਣ ਕਾਰਨ ਪਹਿਲੀ ਲਾਈਨ 'ਚ ਸੀਟ ਨਾ ਦੇਣ ਦਾ ਹਵਾਲਾ ਦਿੱਤਾ ਸੀ। ਹਾਲਾਂਕਿ ਬਾਅਦ 'ਚ ਕਾਂਗਰਸ ਨੇ ਕਿਹਾ ਸੀ ਕਿ ਰਾਹੁਲ ਲਈ ਸੰਸਦ 'ਚ ਪਹਿਲੀ ਲਾਈਨ ਦੀ ਸੀਟ ਨਹੀਂ ਮੰਗੀ ਗਈ। ਲੋਕ ਸਭਾ 'ਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਟਵੀਟ ਕਰ ਕੇ ਕਿਹਾ,''ਨਾ ਤਾਂ ਰਾਹੁਲ ਜੀ ਅਤੇ ਨਾ ਹੀ ਕਾਂਗਰਸ ਨੇ ਸੰਸਦ 'ਚ ਪਹਿਲੀ ਲਾਈਨ ਦੀ ਸੀਟ ਲਈ ਕੋਈ ਮੰਗ ਕੀਤੀ ਹੈ। ਅਸੀਂ ਉਨ੍ਹਾਂ ਲਈ ਸੀਟ ਨੰਬਰ 466 ਦਾ ਪ੍ਰਸਤਾਵ ਦਿੱਤਾ ਹੈ।''


DIsha

Edited By DIsha