ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਪੇਸ਼, ਚਰਚਾ ਲਈ 18 ਘੰਟੇ ਤੈਅ

Monday, Feb 02, 2026 - 12:15 PM (IST)

ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਪੇਸ਼, ਚਰਚਾ ਲਈ 18 ਘੰਟੇ ਤੈਅ

ਨਵੀਂ ਦਿੱਲੀ- ਸੰਸਦ ਦੇ ਬਜਟ ਸੈਸ਼ਨ ਦਾ ਸੋਮਵਾਰ ਯਾਨੀ ਅੱਜ ਚੌਥਾ ਦਿਨ ਹੈ। ਸੰਸਦ 'ਚ ਅੱਜ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਹੋਵੇਗੀ ਹੈ। ਲੋਕ ਸਭਾ 'ਚ ਸੰਸਦ ਮੈਂਬਰ ਸਰਬਾਨੰਦ ਸੋਨੋਵਾਲ ਨੇ ਪ੍ਰਸਤਾਵ ਸਦਨ 'ਚ ਰੱਖਿਆ। ਧੰਨਵਾਦ ਪ੍ਰਸਤਾਵ 'ਤੇ ਚਰਚਾ ਲਈ 18 ਘੰਟੇ ਤੈਅ ਕੀਤੇ ਗਏ ਹਨ। ਉੱਥੇ ਹੀ ਐਤਵਾਰ ਨੂੰ ਸੰਸਦ 'ਚ ਆਮ ਬਜਟ 2026-27 ਪੇਸ਼ ਕੀਤਾ ਗਿਆ। 

ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਸੋਮਵਾਰ ਨੂੰ ਭਾਜਪਾ ਦੇ 5 ਬੁਲਾਰੇ ਹੋਣਗੇ, ਕਿਉਂਕਿ ਕੁੱਲ ਤੈਅ ਸਮਾਂ 18 ਘੰਟੇ ਦਾ ਹੈ, ਉਸੇ ਅਨੁਸਾਰ ਭਾਸ਼ਣ 'ਤੇ ਸਾਡੇ ਕੋਲ 3 ਦਿਨ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ 4 ਫਰਵਰੀ ਦੀ ਸ਼ਾਮ ਨੂੰ ਜਵਾਬ ਦੇਣਗੇ। ਇਸ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਐੱਨਡੀਏ ਨੂੰ ਲਗਭਗ 55 ਫੀਸਦੀ ਸਮਾਂ ਮਿਲੇਗਾ, ਇਸ ਲਈ ਅੱਜ 5-6 ਬੁਲਾਰੇ ਹੋਣਗੇ। ਮੈਨੂੰ ਦੱਸਿਆ ਗਿਆ ਹੈ ਕਿ ਸਰਬਾਨੰਦ ਸੋਨੋਵਾਲ ਦੇ ਪ੍ਰਸਤਾਵ ਪੇਸ਼ ਕੀਤੇ ਜਾਣ ਅਤੇ ਤੇਜਸਵੀ ਸੂਰਿਆ ਦੇ ਸਮਰਥਨ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਰਾਹੁਲ ਗਾਂਧੀ ਵੀ ਬੋਲਣਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News