ਜਦੋਂ ਲੋਕ ਸਭਾ ਸਪੀਕਰ ਨੇ ਮੈਂਬਰ ਨੂੰ ਕਿਹਾ : ਤੁਹਾਡੀ ਕਿਸਮਤ ਵੱਡੀ ਹੈ...
Monday, Feb 10, 2025 - 12:22 PM (IST)
![ਜਦੋਂ ਲੋਕ ਸਭਾ ਸਪੀਕਰ ਨੇ ਮੈਂਬਰ ਨੂੰ ਕਿਹਾ : ਤੁਹਾਡੀ ਕਿਸਮਤ ਵੱਡੀ ਹੈ...](https://static.jagbani.com/multimedia/2025_2image_12_18_264588465birla.jpg)
ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਸਦਨ 'ਚ ਪ੍ਰਸ਼ਨਕਾਲ ਦੌਰਾਨ ਕਾਂਗਰਸ ਦੇ ਮੈਂਬਰ ਪ੍ਰਸ਼ਾਂਤ ਪੰਡੋਲੇ ਨੂੰ ਕਿਹਾ ਕਿ ਉਨ੍ਹਾਂ ਦੀ ਕਿਸਮਤ ਵੱਡੀ ਹੈ, ਕਿਉਂਕਿ ਉਨ੍ਹਾਂ ਨੂੰ ਸਦਨ 'ਚ ਬੋਲਣ ਦਾ ਜ਼ਿਆਦਾ ਮੌਕਾ ਮਿਲਦਾ ਹੈ। ਇਸ 'ਤੇ ਪੰਡੋਲੇ ਨੇ ਕਿਹਾ ਕਿ ਇਹ ਜਨਤਾ ਅਤੇ ਲੋਕ ਸਭਾ ਸਪੀਕਰ ਦੇ ਆਸ਼ੀਰਵਾਦ ਕਾਰਨ ਹੈ।
ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ 14 ਫਰਵਰੀ ਤੱਕ ਬੰਦ!
ਪ੍ਰਸ਼ਨਕਾਲ ਦੌਰਾਨ ਬਿਰਲਾ ਨੇ ਕੌਸ਼ਲ ਵਿਕਾਸ ਮੰਤਰਾਲਾ ਨਾਲ ਸੰਬੰਧਤ ਪੂਰਕ ਪ੍ਰਸ਼ਨ ਪੁੱਛਣ ਲਈ ਪੰਡੋਲੇ ਦਾ ਨਾਂ ਪੁਕਾਰਿਆ ਅਤੇ ਕਿਹਾ,''ਤੁਹਾਡੀ ਕਿਸਮਤ ਵੱਡੀ ਹੈ, ਬਹੁਤ ਬੋਲਦੇ ਹੋ ਲੋਕ ਸਭਾ 'ਚ।'' ਇਸ 'ਤੇ ਮਹਾਰਾਸ਼ਟਰ ਦੇ ਭੰਡਾਰਾ-ਗੋਂਦੀਆ ਤੋਂ ਲੋਕ ਸਭਾ ਮੈਂਬਰ ਨੇ ਕਿਹਾ,''ਲੋਕਾਂ ਦਾ ਆਸ਼ੀਰਵਾਦ ਹੈ... ਤੁਹਾਡਾ ਆਸ਼ੀਰਵਾਦ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8