...ਜਦੋਂ ਲੋਕ ਸਭਾ ''ਚ ਪ੍ਰਦਰਸ਼ਨ ਦੌਰਾਨ ਵਿਰੋਧ ਧਿਰ ਦੇ ਮੈਂਬਰਾਂ ਨੇ ਗਾਇਆ ''ਵੰਦੇ ਮਾਤਰਮ''
Monday, Aug 05, 2019 - 05:30 PM (IST)

ਨਵੀਂ ਦਿੱਲੀ (ਭਾਸ਼ਾ)— ਲੋਕ ਸਭਾ ਵਿਚ ਸੋਮਵਾਰ ਨੂੰ ਕਸ਼ਮੀਰ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਕਾਂਗਰਸ ਅਤੇ ਦਰਮੁਕ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ 'ਵੰਦੇ ਮਾਤਰਮ', 'ਸਾਰੇ ਜਹਾਂ ਸੇ ਅੱਛਾ' ਅਤੇ ਰਘੂਪਤੀ ਰਾਘਵ ਰਾਜਾ ਰਾਮ' ਦੀ ਧੁੰਨ ਵੀ ਗੁਣ ਗੁਣਾਈ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ, ਦਰਮੁਕ, ਮਾਕਪਾ ਅਤੇ ਨੈਸ਼ਨਲ ਕਾਨਫਰੰਸ ਦੇ ਮੈਂਬਰ ਸਪੀਕਰ ਦੀ ਮੇਜ਼ ਦੇ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਉਹ 'ਪ੍ਰਧਾਨ ਮੰਤਰੀ ਸਦਨ ਵਿਚ ਆਓ', 'ਤਾਨਾਸ਼ਾਹੀ ਨਹੀਂ ਚਲੇਗੀ' ਵਰਗੇ ਨਾਅਰੇ ਲਾ ਰਹੇ ਸਨ।
ਰੌਲੇ-ਰੱਪੇ ਦਰਮਿਆਨ ਹੀ ਸਦਨ ਨੇ 'ਬਾਇਸੈਕਸੁਅਲ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਬਿੱਲ 2019' ਨੂੰ ਆਵਾਜ਼ ਮਤ (ਵੋਟਿੰਗ) ਜ਼ਰੀਏ ਮਨਜ਼ੂਰੀ ਦਿੱਤੀ। ਇਸ ਤੋਂ ਬਾਅਦ ਸਰੋਗੇਸੀ ਬਿੱਲ 2019 'ਤੇ ਚਰਚਾ ਹੋਈ। ਉਕਤ ਬਿੱਲ 'ਤੇ ਚਰਚਾ ਦੌਰਾਨ ਹੀ ਸਪੀਕਰ ਦੀ ਮੇਜ਼ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਾਂਗਰਸ ਦੇ ਮੈਂਬਰਾਂ ਨੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਗਾਇਆ। ਦਰਮੁਕ ਦੇ ਵੀ ਕੁਝ ਮੈਂਬਰਾਂ ਨੇ ਇਸ ਤੋਂ ਬਾਅਦ 'ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ' ਅਤੇ ਮਹਾਤਮਾ ਗਾਂਧੀ ਦਾ ਪ੍ਰਸਿੱਧ ਭਜਨ 'ਰਘੂਪਤੀ ਰਾਘਵ ਰਾਜਾ ਰਾਮ' ਵੀ ਗਾਇਆ। ਇਸ ਦੌਰਾਨ ਵਿਰੋਧੀ ਧਿਰ ਦੇ ਖੇਮੇ ਵਿਚ ਮੋਹਰਲੀ ਕਤਾਰ ਵਿਚ ਬੈਠੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਮੁਲਾਇਮ ਸਿੰਘ ਯਾਦਵ ਨੂੰ ਮੁਸਕਰਾਉਂਦੇ ਹੋਏ ਦੋਹਾਂ ਹੱਥਾਂ ਨਾਲ ਮੇਜ਼ ਥਪਥਪਾਉਂਦੇ ਹੋਏ ਦੇਖਿਆ ਗਿਆ।