LIC ਏਜੰਟ ਦਾ ਵਿਸ਼ਾ ਸੰਸਦ ''ਚ ਚੁੱਕਾਂਗਾ : ਰਾਹੁਲ ਗਾਂਧੀ
Wednesday, Mar 19, 2025 - 02:47 PM (IST)

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸੰਸਦ 'ਚ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈ.ਆਰ.ਡੀ.ਏ.ਆਈ.) ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੁਆਰਾ ਨਿਯਮਾਂ 'ਚ ਬਦਲਾਅ ਨੂੰ ਲੈ ਕੇ ਐੱਲ.ਆਈ.ਸੀ. ਏਜੰਟਾਂ ਦੀਆਂ ਚਿੰਤਾਵਾਂ ਨੂੰ ਚੁੱਕਣਗੇ। ਐੱਲਆਈਸੀ ਏਜੰਟਾਂ ਦੇ ਇਕ ਵਫ਼ਦ ਨੇ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਸੰਸਦ ਭਵਨ ਦਫ਼ਤਰ 'ਚ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਆਪਣੇ ਵਟਸਐਪ ਚੈਨਲ 'ਤੇ ਕਿਹਾ,"ਮੈਂ ਸੰਸਦ ਭਵਨ 'ਚ ਦੇਸ਼ ਭਰ ਦੇ ਐੱਲਆਈਸੀ ਏਜੰਟਾਂ ਦੇ ਇਕ ਵਫ਼ਦ ਨੂੰ ਮਿਲਿਆ। ਉਨ੍ਹਾਂ ਨੇ IRDAI ਅਤੇ LIC ਦੁਆਰਾ ਹਾਲ ਹੀ 'ਚ ਕੀਤੇ ਗਏ ਨਿਯਮਾਂ 'ਚ ਬਦਲਾਅ ਬਾਰੇ ਆਪਣੀਆਂ ਚਿੰਤਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ, ਜੋ ਕਿ ਸਭ ਤੋਂ ਗਰੀਬ ਅਤੇ ਸਭ ਤੋਂ ਹਾਸ਼ੀਏ 'ਤੇ ਰਹਿਣ ਵਾਲੇ ਭਾਈਚਾਰਿਆਂ ਲਈ ਬੀਮਾ ਨੂੰ ਘੱਟ ਕਿਫਾਇਤੀ ਬਣਾਉਂਦੇ ਹਨ, ਅਤੇ ਏਜੰਟਾਂ ਦੀ ਸਥਿਤੀ ਨੂੰ ਕਮਜ਼ੋਰ ਕਰਦੇ ਹਨ।''
ਉਨ੍ਹਾਂ ਕਿਹਾ,''ਜਦੋਂ 1956 'ਚ ਐੱਲ.ਆਈ.ਸੀ. ਦਾ ਗਠਨ ਕੀਤਾ ਗਿਆ ਸੀ ਤਾਂ ਇਸ ਦਾ ਮਕਸਦ ਸਾਰੇ ਭਾਰਤੀਆਂ ਨੂੰ ਕਿਫਾਇਤੀ ਬੀਮਾ ਪ੍ਰਦਾਨ ਕਰਨਾ ਸੀ, ਵਿਸ਼ੇਸ਼ ਰੂਪ ਨਾਲ ਸਭ ਤੋਂ ਗਰੀਬ ਲੋਕਾਂ ਨੂੰ ਜਿਨ੍ਹਾਂ ਕੋਲ ਕੋਈ ਹੋਰ ਸਮਾਜਿਕ ਸੁਰੱਖਿਆ ਨਹੀਂ ਸੀ।'' ਰਾਹੁਲ ਨੇ ਕਿਹਾ,''ਮੈਂ ਇਹ ਮੁੱਦਾ ਚੁੱਕਾਂਗਾ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਐੱਲ.ਆਈ.ਸੀ. ਦਾ ਸਮਾਵੇਸ਼ੀ ਦ੍ਰਿਸ਼ਟੀਕੋਣ ਸੁਰੱਖਿਅਤ ਰਹੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8